ਇਲਾਹਾਬਾਦ— ਪੂਰਵਾਂਚਲ ਦੇ ਖਤਰਨਾਕ ਮਾਫੀਆ ਡਾਨ ਮੁੰਨਾ ਬਜਰੰਗੀ ਦੇ ਕਤਲ ਦੇ ਮਾਮਲੇ ‘ਚ ਪਰਿਵਾਰ ਵੱਲੋਂ ਕੀਤੀ ਗਈ ਸੀ. ਬੀ. ਆਈ. ਜਾਂਚ ਦੀ ਮੰਗ ਇਲਾਹਾਬਾਦ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਹਾਈਕੋਰਟ ਦੀ ਜਸਟਿਸ ਐੱਸ. ਡੀ. ਸਿੰਘ ਦੀ ਸਿੰਗਲ ਬੈਂਚ ਨੇ ਪਟੀਸ਼ਨ ਨੂੰ ਤਕਨੀਕੀ ਰੂਪ ਤੋਂ ਖਾਰਜ ਕਰ ਦਿੱਤਾ, ਜਦਕਿ ਉਨ੍ਹਾਂ ਨੇ ਨਵੇਂ ਸਿਰੇ ਤੋਂ ਪਰਿਵਾਰ ਨੂੰ ਪਟੀਸ਼ਨ ਦਾਇਰ ਕਰਨ ਨੂੰ ਕਿਹਾ ਹੈ। ਬੈਂਚ ਨੇ ਕਿਹਾ ਹੈ ਕਿ ਸਿੰਗਲ ਬੈਂਚ ਨੂੰ ਸੀ. ਬੀ. ਆਈ. ਜਾਂਚ ਦਾ ਹੁਕਮ ਨਾ ਦੇਣ ਦਾ ਕੋਈ ਅਧਿਕਾਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਮੁੰਨਾ ਬਜਰੰਗੀ ਦਾ ਸੋਮਵਾਰ ਨੂੰ ਬਾਗਪਤ ਜੇਲ ‘ਚ ਕਤਲ ਕਰ ਦਿੱਤਾ ਗਿਆ। ਉਸ ਨੂੰ ਪੇਸ਼ੀ ਲਈ ਇਕ ਦਿਨ ਪਹਿਲਾਂ ਹੀ ਝਾਂਸੀ ਤੋਂ ਬਾਗਪਤ ਲਿਆਂਦਾ ਗਿਆ ਸੀ। ਖਤਰਨਾਕ ਸੁਨੀਲ ਰਾਠੀ ਅਤੇ ਵਿੱਕੀ ਸੁਨਹੇੜਾ ਨਾਲ ਉਸ ਨੂੰ ਤਨਹਾਈ ਬੈਰਕ ‘ਚ ਰੱਖਿਆ ਗਿਆ ਸੀ ਅਤੇ ਜੇਲ ‘ਚ ਹੀ ਸਵੇਰੇ ਮੁੰਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਦੋਸ਼ ਸੁਨੀਲ ਰਾਠੀ ‘ਤੇ ਲੱਗੇ, ਜਿਸ ਨੂੰ ਉਸ ਨੇ ਮੰਨ ਵੀ ਲਿਆ ਹੈ।