ਹਾਲ ਹੀ ‘ਚ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੈ ਦੱਤ ਦੀ ਬਾਇਓਪਿਕ ਸੰਜੂ ਰਿਲੀਜ਼ ਹੋਈ ਜਿਸ ‘ਚ ਉਸ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਵਿਖਾਇਆ ਗਿਆ ਹੈ। ਇਹ ਫ਼ਿਲਮ ਪਰਦੇ ‘ਤੇ ਚੰਗੀ ਰਹੀ ਹੈ। ਇਸੇ ਦੌਰਾਨ ਸੰਜੈ ਨੇ ਗੱਲਬਾਤ ਕਰਦੇ ਹੋਏ ਇੱਕ ਪ੍ਰੋਗਰਾਮ ‘ਚ ਦੱਸਿਆ ਕਿ ਜੇਲ੍ਹ ‘ਚ ਗੁਜ਼ਾਰੇ ਵਕਤ ਨੇ ਉਸ ਦਾ ਹੰਕਾਰ ਤੋੜ ਕਿ ਰੱਖ ਦਿੱਤਾ ਅਤੇ ਉਸ ਨੂੰ ਇੱਕ ਚੰਗਾ ਇਨਸਾਨ ਬਣਾਇਆ ਹੈ। ਸੰਜੈ ਨੇ ਕਿਹਾ, ”ਮੇਰੀ ਕੈਦ ਦੇ ਦਿਨ ਕਿਸੇ ਰੋਲਰ ਕੋਸਟਰ ਦੀ ਸਵਾਰੀ ਤੋਂ ਘੱਟ ਨਹੀਂ ਰਹੇ। ਜੇ ਸਕਾਰਾਤਮਕ ਪੱਖ ਨੂੰ ਵੇਖੀਏ ਤਾਂ ਇਨ੍ਹਾਂ ਦਿਨਾਂ ਨੇ ਮੈਨੂੰ ਬਹੁਤ ਕੁੱਝ ਸਿਖਾਇਆ ਹੈ ਅਤੇ ਮੈਨੂੰ ਇੱਕ ਚੰਗਾ ਵਿਅਕਤੀ ਬਣਾਇਆ ਹੈ। ਆਪਣੇ ਪਰਿਵਾਰ ਅਤੇ ਆਪਣੇ ਚਾਹੁਣ ਵਾਲਿਆਂ ਤੋਂ ਅਲੱਗ ਰਹਿਣਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਉਨ੍ਹਾਂ ਦਿਨਾਂ ਦੌਰਾਨ ਮੈਂ ਆਪਣੀ ਸ਼ਰੀਰ ਦਾ ਚੰਗਾ ਖ਼ਿਆਲ ਰੱਖਣਾ ਸਿੱਖਿਆ।” ਸੰਜੈ ਨੇ ਇਹ ਵੀ ਦੱਸਿਆ ਕਿ ਉਹ ਹਰ ਛੇ ਮਹੀਨੇ ‘ਚ ਜੇਲ੍ਹ ਦੇ ਅੰਦਰ ਇੱਕ ਪ੍ਰੋਗਰਾਮ ਕਰਵਾਉਾਂਦਾ ਸੀ ਜਿਸ ਵਿੱਚ ਉਹ ਜੇਲ੍ਹ ‘ਚ ਸਜ਼ਾ ਕੱਟ ਰਹੇ ਲੋਕਾਂ ਨੂੰ ਸੰਵਾਦ ਬੋਲਣਾ, ਗਾਣਾ ਗਾਉਣਾ ਅਤੇ ਡਾਂਸ ਸਿਖਾਉਾਂਦਾ ਸੀ। ਸੰਜੈ ਦੱਸਿਆ ਕਿ ਉਸ ਮੁਸ਼ਕਿਲ ਦੌਰ ‘ਚ ਉਹ ਸਾਰੇ ਲੋਕ ਉਸ ਦਾ ਪਰਿਵਾਰ ਬਣ ਗਏ ਸਨ, ਅਤੇ ਜਦੋਂ ਉਹ ਹਾਰ ਮੰਨ ਲੈਂਦਾ ਸੀ ਤਾਂ ਉਹ ਹੀ ਉਸ ਨੂੰ ਹਿੰਮਤ ਦਿੰਦੇ ਸਨ।