ਚੰਡੀਗੜ – ਪੰਜਾਬ ਤੇ ਦਿੱਲੀ ਵਿਚ ਅੱਜ ਭਰਵੀਂ ਬਾਰਿਸ਼ ਹੋਈ। ਚੰਡੀਗੜ ਹਰਿਆਣਾ ਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਹੋਈ ਇਸ ਬਾਰਿਸ਼ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਉਥੇ ਝੋਨੇ ਦੀ ਫਸਲ ਨੂੰ ਵੀ ਇਸ ਬਾਰਿਸ਼ ਨਾਲ ਭਰਪੂਰ ਪਾਣੀ ਮਿਲਿਆ ਹੈ। ਦੂਸਰੇ ਪਾਸੇ ਰਾਜਧਾਨੀ ਦਿੱਲੀ ਵਿਚ ਵੀ ਭਾਰੀ ਬਾਰਿਸ਼ ਹੋਈ ਹੈ। ਸੜਕਾਂ ਉਤੇ ਪਾਣੀ ਜਮਾਂ ਹੋਣ ਨਾਲ ਇਥੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ।ਇਸ ਦੌਰਾਨ ਗੁਜਰਾਤ ਵਿਚ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ। ਇਥੇ ਆਏ ਹੜ ਕਾਰਨ ਹੁਣ ਤਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।