ਵਿਆਹਾਂ ‘ਤੇ ਹੋਏ ਖਰਚ ਦਾ ਹਿਸਾਬ-ਕਿਤਾਬ ਦੇਣਾ ਲਾਜ਼ਮੀ ਕਰੇ ਸਰਕਾਰ
ਨਵੀਂ ਦਿੱਲੀ : ਜੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੀ ਸਲਾਹ ਮੰਨ ਲਈ ਤਾਂ ਜਲਦੀ ਹੀ ਵਿਆਹਾਂ ‘ਤੇ ਹੋਣ ਵਾਲੇ ਖਰਚ ਦਾ ਹਿਸਾਬ-ਕਿਤਾਬ ਲੋਕਾਂ ਨੂੰ ਸਰਕਾਰ ਨੂੰ ਦੇਣਾ ਪਵੇਗਾ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਵਿਆਹਾਂ ਵਿਚ ਹੋਏ ਖਰਚਿਆਂ ਦਾ ਹਿਸਾਬ-ਕਿਤਾਬ ਦੱਸਣਾ ਜ਼ਰੂਰੀ ਕਰਾਰ ਦੇਣ ਸਬੰਧੀ ਵਿਚਾਰ ਕਰੇ। ਅਦਾਲਤ ਨੇ ਇਹ ਵੀ ਕਿਹਾ ਕਿ ਮੁੰਡੇ ਤੇ ਕੁੜੀ ‘ਤੇ ਅਧਾਰਿਤ ਦੋਵਾਂ ਧਿਰਾਂ ਨੂੰ ਵਿਆਹ ‘ਤੇ ਹੋਏ ਖਰਚੇ ਨੂੰ ਮੈਰਿਜ ਅਫਸਰ ਨੂੰ ਦੱਸਣਾ ਜ਼ਰੂਰੀ ਕਰਾਰ ਦੇਣਾ ਚਾਹੀਦਾ ਹੈ। ਸਰਕਾਰ ਨੂੰ ਇਸ ਸਬੰਧੀ ਨਿਯਮ ਬਣਾਉਣ ਬਾਰੇ ਹੁਣ ਤੋਂ ਹੀ ਵਿਚਾਰ ਕਰਨਾ ਹੋਵੇਗਾ। ਇਸ ਨਾਲ ਦਾਜ ਦੇ ਲੈਣ-ਦੇਣ ‘ਤੇ ਵੀ ਰੋਕ ਲੱਗ ਸਕੇਗੀ।