ਜਲਾਲਾਬਾਦ – ਪਿੰਡ ਫੱਤੂਵਾਲਾ ਦੇ ਵਾਸੀ ਬੀ. ਐੱਸ. ਐੱਫ.’ਚ ਤਾਇਨਾਤ ਮੁਖਤਿਆਰ ਸਿੰਘ ਦੇ ਛੱਤੀਸਗੜ੍ਹ ‘ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਖਤਿਆਰ ਸਿੰਘ 2002 ‘ਚ ਬੀ.ਐੱਸ.ਐੱਫ. ‘ਚ ਭਰਤੀ ਹੋਇਆ ਸੀ ਅਤੇ ਐਤਵਾਰ ਸਵੇਰੇ 3 ਵਜੇ ਨਕਸਲੀਆਂ ਨਾਲ ਹੋਈ ਮੁੱਠਭੇੜ ‘ਚ ਸ਼ਹੀਦ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਮੁਖਤਿਆਰ ਸਿੰਘ ਨੇ ਛੁੱਟੀ ‘ਤੇ ਘਰ ਆਉਣਾ ਸੀ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਛੱਤੀਸਗੜ੍ਹ ਤੋਂ ਐਤਵਾਰ ਦਿੱਲੀ ਪਹੁੰਚਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸੋਮਵਾਰ ਨੂੰ ਪਿੰਡ ਫੱਤੂਵਾਲਾ ਲਿਆਂਦਾ ਜਾਵੇਗਾ, ਜਿੱਥੇ ਉਸ ਦਾ ਅੰਤਿਮ ਸੰਸਕਾਰ ਹੋਵੇਗਾ। ਸ਼ਹੀਦ ਮੁਖਤਿਆਰ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੋਂ ਇਲਾਵਾ 13 ਸਾਲਾ ਦਾ ਬੇਟਾ ਅਤੇ 10 ਸਾਲਾ ਦੀ ਬੇਟੀ ਛੱਡ ਗਿਆ ਹੈ। ਸ਼ਹੀਦ ਦੇ ਭਰਾ ਸ਼ੇਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ।