ਅਦਾਕਾਰਾ ਜ਼ਰੀਨ ਖ਼ਾਨ ਦਾ ਕਹਿਣਾ ਹੈ ਕਿ ਭਾਰਤ ‘ਚ ਮੋਟੇ ਮਾਡਲਜ਼ ਨੂੰ ਆਪਣੀ ਪਛਾਣ ਬਣਾਉਣ ‘ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਸ ਨੂੰ ਲੱਗਦਾ ਹੈ ਕਿ ਮੋਟੇ ਮੌਡਲ ਆਮ ਮੌਡਲਜ਼ ਨਾਲੋਂ ਜ਼ਿਆਦਾ ਚੰਗੇ ਹੁੰਦੇ ਹਨ …
ਅਦਾਕਾਰਾ ਜ਼ਰੀਨ ਖ਼ਾਨ ਦਾ ਮੰਨਣਾ ਹੈ ਕਿ ਭਾਰਤ ‘ਚ ਮੋਟੇ ਮੌਡਲਜ਼ ਨੂੰ ਪਛਾਣ ਬਣਾਉਣ ‘ਚ ਲੰਬਾ ਸਮਾਂ ਲੱਗ ਜਾਂਦਾ ਹੈ। ਉਸ ਦਾ ਖ਼ੁਦ ਵੀ ਕਦੇ 100 ਕਿਲੋਗ੍ਰਾਮ ਭਾਰ ਹੋਇਆ ਕਰਦਾ ਸੀ। ਹਾਲ ਹੀ ‘ਚ ਜ਼ਰੀਨ ਫ਼ੈਸ਼ਨ ਡਿਜ਼ਾਇਨਰ ਨਰੇਂਦਰ ਕੁਮਾਰ ਨਾਲ ਫ਼ੈਸ਼ਨ ਹਫ਼ਤੇ ਲਈ ਮੋਟੇ ਮਾਡਲਜ਼ ਦੀ ਚੋਣ ਲਈ ਹੋਏ ਔਡੀਸ਼ਨ ਦੀ ਜਿਊਰੀ ਮੈਂਬਰਾਂ ‘ਚ ਸ਼ਾਮਿਲ ਹੋਈ ਸੀ। ਇਸੇ ਦੌਰਾਨ ਜ਼ਰੀਨ ਨੇ ਕਿਹਾ ਕਿ ਇਹ ਔਡੀਸ਼ਨ ਰਾਊਂਡ ਵੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਮਿਲੀ ਕਿਉਂਕਿ ਸਕੂਲ ਅਤੇ ਕਾਲਜ ਦੇ ਦਿਨਾਂ ‘ਚ ਉਸ ਦਾ ਖ਼ੁਦ 100 ਕਿਲੋਗ੍ਰਾਮ ਦੇ ਕਰੀਬ ਭਾਰ ਹੁੰਦਾ ਸੀ। ਇਸ ਸਮੇਂ ਜਦੋਂ ਉਹ ਆਪਣੇ ਲਈ ਕੱਪੜੇ ਖ਼ਰੀਦਣ ਜਾਂਦੀ ਸੀ ਤਾਂ ਉਸ ਕੋਲ ਕੋਈ ਜ਼ਿਆਦਾ ਵਿਕਲਪ ਨਹੀਂ ਸਨ ਹੁੰਦੇ ਕਿਉਂਕਿ ਪਲੱਸ-ਸਾਈਜ਼ ਦੇ ਲੋਕ ਜ਼ਿਆਦਾ ਨਹੀਂ ਹੁੰਦੇ। ਜ਼ਰੀਨ ਨੇ ਅੱਗੇ ਗੱਲ ਜ਼ਾਰੀ ਰੱਖਦੇ ਹੋਏ ਕਿਹਾ ਕਿ ‘ਉਹ ਹੈਰਾਨ ਹੈ ਕਿ ਭਾਰਤ ‘ਚ ਮੋਟੇ ਮੌਡਲਜ਼ ਲੋਕਾਂ ਨੂੰ ਆਪਣੀ ਪਛਾਣ ਬਣਾਉਣ ‘ਚ ਜ਼ਿਆਦਾ ਸਮਾਂ ਕਿਉਂ ਲਗਦਾ ਹੈ ਕਿਉਂਕਿ ਸਧਾਰਨ ਨਜ਼ਰ ਆਉਣ ਵਾਲੇ ਮੌਡਲਜ਼ ਦੀ ਤੁਲਨਾ ‘ਚ ਉਹ ਆਤਮ-ਵਿਸ਼ਵਾਸ ਨਾਲ ਭਰੇ ਅਤੇ ਉਤਸ਼ਾਹਿਤ ਹੁੰਦੇ ਹਨ। ਸਟਾਇਲ ਮੰਤਰ ਬਾਰੇ ਪੁੱਛੇ ਜਾਣ ‘ਤੇ ਜ਼ਰੀਨ ਨੇ ਕਿਹਾ, ”ਜੋ ਕੁੱਝ ਵੀ ਪਹਿਲਾਂ ਸਹਿਜ ਅਤੇ ਆਤਮ-ਵਿਸ਼ਵਾਸ ਨਾਲ ਭਰਿਆ ਹੋਵੇ। ਮੈਂ ਫ਼ੈਸ਼ਨ ਅਤੇ ਟ੍ਰੈਂਡਜ਼ ਦੀ ਪਰਵਾਹ ਨਹੀਂ ਕਰਦੀ ਜੋ ਜ਼ਿਆਦਾਤਰ ਲੋਕ ਕਰਦੇ ਹਨ। ਮੈਂ ਉਹ ਹੀ ਪਹਿਨਦੀ ਹਾਂ ਜਿਸ ‘ਚ ਸਹਿਜ ਹਾਂ।” ਵੈਸੇ ਜ਼ਰੀਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਖ਼ਾਨ ਦੀ ਫ਼ਿਲਮ ਵੀਰ ਨਾਲ ਕੀਤੀ ਸੀ। ਇਸ ਫ਼ਿਲਮ ਲਈ ਉਸ ਨੂੰ ਬੈੱਸਟ ਡੈਬਿਊ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ। ਜ਼ਰੀਨ ਖ਼ਾਨ ਦੀ ਖ਼ਾਸੀਅਤ ਹੈ ਕੀ ਉਹ ਉਰਦੂ, ਪੰਜਾਬੀ, ਅੰਗਰੇਜ਼ੀ ਅਤੇ ਮਰਾਠੀ ਭਾਸ਼ਾਵਾਂ ਬੋਲਣੀਆਂ ਚੰਗੀ ਤਰ੍ਹਾਂ ਜਾਣਦੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਜ਼ਰੀਨ ਦੀ ਬੌਲੀਵੁੱਡ ਫ਼ਿਲਮ ‘1921 ‘ਰਿਲੀਜ਼ ਹੋਈ ਸੀ, ਪਰ ਇਹ ਫ਼ਿਲਮ ਪਰਦੇ ‘ਤੇ ਕੋਈ ਖ਼ਾਸ ਪ੍ਰਦਰਸ਼ਨ ਨਾ ਕਰ ਸਕੀ।