ਚੰਡੀਗੜ੍ਹ – ਚੰਡੀਗੜ੍ਹ ਵਿਚ ਅੱਜ ਦੁਪਿਹਰੇ ਭਾਰੀ ਬਾਰਿਸ਼ ਹੋਈ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਤਾਂ ਵੱਡੀ ਰਾਹਤ ਜ਼ਰੂਰ ਮਿਲੀ ਪਰ ਇਹ ਬਾਰਿਸ਼ ਮੁਸ਼ਕਿਲਾਂ ਵੀ ਨਾਲ ਲੈ ਕੇ ਆਈ। ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ਉਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਕਈ ਜਗ੍ਹਾ ਜਾਮ ਲੱਗ ਗਿਆ।
ਹਾਲਾਂਕਿ ਅੱਜ ਸਰਕਾਰੀ ਦਫਤਰਾਂ ਨੂੰ ਛੁੱਟੀ ਹੋਣ ਕਾਰਨ ਸੜਕਾਂ ਉਤੇ ਆਵਾਜਾਈ ਘੱਟ ਸੀ ਪਰ ਸੜਕਾਂ ਉਤੇ ਜਮਾਂ ਉਤੇ ਪਾਣੀ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿਤੀ।