ਰਾਏਪੁਰ— ਛੱਤੀਸੜ੍ਹ ਦੇ ਬੀਜਾਪੁਰ ਜ਼ਿਲੇ ‘ਚ ਸੁਰੱਖਿਆ ਫੋਰਸ ਨਾਲ ਸ਼ੁੱਕਰਵਾਰ ਨੂੰ ਮੁੱਠਭੇੜ ‘ਚ ਮਾਰੇ ਗਏ ਅੱਠ ਨਕਸਲੀਆਂ ‘ਚ ਚਾਰ ਦੀ ਪਛਾਣ ਮਾਓਵਾਦੀਆਂ ਦੇ ਸੀਨੀਅਰ ਨੇਤਾਵਾਂ ਦੇ ਰੂਪ ‘ਚ ਹੋਈ ਹੈ। ਪੁਲਸ ਨੇ ਇਹ ਵੀ ਪੁਸ਼ਟੀ ਕੀਤੀ ਕਿ ਮਾਰੇ ਗਏ ਨਕਸਲੀਆਂ ‘ਚ 6 ਮਹਿਲਾਵਾਂ ਵੀ ਸ਼ਾਮਲ ਹਨ। ਪੁਲਸ ਨੇ ਕਿਹਾ ਮੁਕਾਬਲੇ ‘ਚ ਮਾਰੇ ਗਏ ਅੱਠ ਨਕਸਲੀਆਂ ‘ਚ ਚਾਰ ਮਹਿਲਾਵਾਂ ਹਨ। ਪੁਲਸ ਉਪ ਇੰਸਪੈਕਟਰ ਜਨਰਲ (ਨਕਸਲ ਵਿਰੋਧ ਮੁਹਿੰਮ) ਸੁੰਦਰਰਾਜ ਪੀ.ਨੇ ਦੱਸਿਆ, ”ਅੱਜ ਜਾਂਚ ਪੜਤਾਲ ਅਤੇ ਪਛਾਣ ਪਰੇਡ ਕਰਨ ਤੋਂ ਬਾਅਦ ਅੱਠ ‘ਚੋਂ 6 ਲਾਸ਼ਾਂ ਦੀ ਪਛਾਣ ਮਹਿਲਾ ਕੈਡਰ ਦੇ ਰੂਪ ‘ਚ ਹੋਈ।” ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ‘ਚੋਂ ਚਾਰ ਦੀ ਪਛਾਣ ਸੀਨੀਅਰ ਕੈਡਰ ਦੇ ਰੂਪ ‘ਚ ਹੋਈ ਹੈ। ਇਨ੍ਹਾਂ ‘ਚ ਤਿੰਨ ਮਹਿਲਾਵਾਂ ਹਨ।