ਬੌਲੀਵੁੱਡ ‘ਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬੇਬੋ ਯਾਨੀ ਕਰੀਨਾ ਕਪੂਰ ਦੀ ਮੰਗ ਕਾਫ਼ੀ ਵੱਧ ਗਈ ਹੈ. ਖ਼ਬਰ ਆ ਰਹੀ ਹੈ ਕਿ ਮਧੂਬਾਲਾ ਦੀ ਭੈਣ ਨੇ ਉਨ੍ਹਾਂ ‘ਤੇ ਇੱਕ ਬਾਇਓਪਿਕ ਬਣਾਉਣ ਦਾ ਮਨ ਬਣਾ ਲਿਆ ਹੈ. ਮਧੂਬਾਲਾ ਦੀ ਭੈਣ ਹੀ ਇਸ ਫ਼ਿਲਮ ਨੂੰ ਡਾਇਰੈਕਟ ਕਰੇਗੀ ਅਤੇ ਖ਼ਾਸ ਗੱਲ ਇਹ ਹੈ ਕਿ ਉਸ ਨੇ ਇਸ ਫ਼ਿਲਮ ‘ਚ ਮਧੂਬਾਲਾ ਦੇ ਰੋਲ ਲਈ ਕਰੀਨਾ ਕਪੂਰ ਨੂੰ ਫ਼ਾਈਨਲ ਕੀਤਾ ਹੈ, ਪਰ ਹਾਲੇ ਤਕ ਇਹ ਇੱਕ ਬੁਝਾਰਤ ਹੀ ਬਣੀ ਹੋਈ ਹੈ ਕਿ ਕਰੀਨਾ ਨੇ ਇਸ ਫ਼ਿਲਮ ਲਈ ਹਾਂ ਕੀਤੀ ਹੈ ਜਾਂ ਨਾ. ਮਤਲਬ ਇਸ ਫ਼ਿਲਮ ਲਈ ਉਹ ਦਿਲਚਸਪੀ ਲੈਂਦੀ ਹੈ ਜਾਂ ਨਹੀਂ ਕਿਉਂਕਿ ਵੈਸੇ ਤਾਂ ਕਰੀਨਾ ਉਨ੍ਹਾਂ ਦੀ ਮਨਪਸੰਦ ਹੀਰੋਇਨ ਹੈ ਅਤੇ ਪੂਰੀ ਫ਼ਿਲਮ ਜੇਕਰ ਕਰੀਨਾ ਨੂੰ ਮਿਲੇ ਤਾਂ ਸ਼ਾਇਦ ਉਹ ਅਜਿਹਾ ਮੌਕਾ ਗਵਾਉਣਾ ਨਹੀਂ ਚਾਹੇਗੀ. ਫ਼ਿਲਹਾਲ ਕਰੀਨਾ ਕੋਲ ਫ਼ਿਲਮਾਂ ਦੀ ਇੰਨੀ ਭਰਮਾਰ ਹੈ ਕਿ ਪਤਾ ਨਹੀਂ ਉਹ ਕਿਹੜੀ ਫ਼ਿਲਮ ਚੁਣੇਗੀ?