ਨਾਰੰਗ ਅਤੇ ਤਨੀਸ਼ਾ ਸ਼ਰਮਾ ਵੀ ਲੀਡ ਰੋਲ ਵਿੱਚ ਹੋਣਗੇ …

ਮਿਨੀਸ਼ਾ ਲਾਂਬਾ ਦਾ ਛੋਟੇ ਪਰਦੇ ਵੱਲ ਰੁਖ਼
ਅੱਜ ਕੱਲ੍ਹ ਬੌਲੀਵੁੱਡ ਦਾ ਹਰ ਅਦਾਕਾਰ ਛੋਟੇ ਪਰਦੇ ਉੱਤੇ ਆਪਣੇ ਹੱਥ ਅਜ਼ਮਾ ਰਿਹਾ ਹੈ, ਚਾਹੇ ਉਹ ਕੋਈ ਸੀਰੀਅਲ ਹੋਵੇ ਜਾਂ ਰਿਐਲਟੀ ਸ਼ੋਅ. ਪਹਿਲਾਂ ਛੋਟੇ ਪਰਦੇ ਦੇ ਅਦਾਕਾਰ ਵੱਡੇ ਪਰਦੇ ਉੱਤੇ ਆਉਣ ਲਈ ਤਰਲੋਮੱਛੀ ਰਹਿੰਦੇ ਸਨ, ਪਰ ਹੁਣ ਬੌਲੀਵੁੱਡ ਦੇ ਵੱਡੇ-ਵੱਡੇ ਸਟਾਰਜ਼ ਵੀ ਛੋਟੇ ਪਰਦੇ ਉੱਤੇ ਆਉਣ ਦੇ ਬਹਾਨੇ ਲੱਭ ਰਹੇ ਹਨ. ਪਿਛਲੇ ਦਿਨੀਂ ਇਸ ਸੂਚੀ ਵਿੱਚ ਸ਼ਾਮਿਲ ਹੋਈ ਹੈ ਅਦਾਕਾਰਾ ਮਿਨੀਸ਼ਾ ਲਾਂਬਾ. ਮਿਨੀਸ਼ਾ ਲਾਂਬਾ ਛੇਤੀ ਹੀ ਟੀਵੀ ਸੀਰੀਅਲ Internet 4-G Love ਵਿੱਚ ਨਜ਼ਰ ਆਵੇਗੀ. ਹਾਲਾਂਕਿ ਮਿਨੀਸ਼ਾ ਨੇ ਬੌਲੀਵੁੱਡ ਵਿੱਚ ਕੁੱਝ ਖ਼ਾਸ ਧਮਾਲ ਨਹੀਂ ਮਚਾਈ, ਹੋ ਸਕਦਾ ਹੈ ਉਹ ਟੈਲੀਵਿਯਨ ‘ਤੇ ਆਪਣੇ ਚਾਹੁਣ ਵਾਲਿਆਂ ਦੀ ਸੂਚੀ ਵਧਾ ਲਵੇ. ਮਿਨੀਸ਼ਾ ਛੇਤੀ ਹੀ ਸੀਰੀਅਲ Internet 4-G Love ਵਿੱਚ ਅਹਿਮ ਕਿਰਦਾਰ ਨਿਭਾਏਗੀ. ਇਹ ਇੱਕ ਲਵ ਸਟੋਰੀ ਹੋਵੇਗੀ ਜੋ ਇੱਕ ਚੈਨਲ ਉੱਤੇ ਪ੍ਰਸਾਰਿਤ ਹੋਵੇਗੀ. ਮਿਨੀਸ਼ਾ ਤੋਂ ਇਲਾਵਾ ਇਸ ਸ਼ੋਅ ਵਿੱਚ ਸ਼ਿਵਿਨ ਨਾਰੰਗ ਅਤੇ ਤਨੀਸ਼ਾ ਸ਼ਰਮਾ ਵੀ ਲੀਡ ਰੋਲ ‘ਚ ਹੋਣਗੇ. ਮਿਨੀਸ਼ਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਸੀਰੀਅਲ ਵਿੱਚ ਦਿੱਲੀ ਦੀ ਇੱਕ ਉਦਮੀ ਦੀ ਭੂਮਿਕਾ ਨਿਭਾ ਰਹੀ ਹੈ ਜਿਸ ਦਾ ਨਾਂ ਮਾਹਿਰਾ ਹੈ. ਮਾਹਿਰਾ ਇੱਕ ਵੈਡਿੰਗ ਪਲੈਨਰ ਹੈ. ਉਹ ਲੋਕਾਂ ਦੀ ਜ਼ਿੰਦਗੀ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਚਾਹੁੰਦੀ ਹੈ. ਮਿਨੀਸ਼ਾ ਨੇ ਅੱਗੇ ਦੱਸਿਆ ਕਿ Internet 4-G Love ਵਿੱਚ ਦਰਸ਼ਕਾਂ ਨੂੰ ਅਜੋਕੇ ਜ਼ਮਾਨੇ ਦਾ ਪਿਆਰ ਵਿਖਾਇਆ ਜਾਵੇਗਾ. ਮਿਨੀਸ਼ਾ ਇਸ ਸ਼ੋਅ ਲਈ ਬਹੁਤ ਉਤਸ਼ਾਹਿਤ ਹੈ. ਉਨ੍ਹਾਂ ਨੇ ਬੌਲੀਵੁੱਡ ਵਿੱਚ ਬਹੁਤ ਘੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਪੰਜ ਸਾਲਾਂ ਤੋਂ ਉਹ ਵੱਡੇ ਪਰਦੇ ਤੋਂ ਗ਼ਾਇਬ ਵੀ ਹੈ. ਛੋਟੇ ਪਰਦੇ ਨਾਲ ਉਸ ਦਾ ਸਬੰਧ 2014 ਤੋਂ ਹੈ ਜਦੋਂ ਉਸ ਨੇ ਰਿਐਲਟੀ ਸ਼ੋਅ ਭੇੜੀਆ ਬੌਸ-8 ਵਿੱਚ ਹਿੱਸਾ ਲਿਆ ਸੀ.