ਨਵੀਂ ਦਿੱਲੀ – ਡਿਫ਼ੈਡਿੰਗ ਚੈਂਪੀਅਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ 19 ਸਤੰਬਰ ਨੂੰ ਭਾਰਤ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ ਜਦਕਿ ਇਸ ਤੋਂ ਇੱਕ ਦਿਨ ਪਹਿਲਾਂ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ ਕੁਆਲੀਫ਼ਾਈਰ ਖ਼ਿਲਾਫ਼ ਕਰੇਗੀ ਜੋ ਕੌਣ ਹੋਵੇਗਾ ਹਾਲੇ ਕੁੱਝ ਪਤਾ ਨਹੀਂ ਕਿਉਂਕਿ ਛੇ ਮੁਲਕਾਂ ਵਿੱਚੋਂ ਇੱਕ ਚੁਣਿਆ ਜਾਵੇਗਾ।
ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਦਾ ਟੂਰਨਾਮੈਂਟ ‘ਚ ਖੇਡਣਾ ਤੈਅ ਹੈ ਜਦਕਿ ਆਖ਼ਰੀ ਸਥਾਨ ਲਈ ਯੂ.ਏ.ਈ. ਸਿੰਗਾਪੁਰ, ਓਮਾਨ, ਨੇਪਾਲ, ਮਲੇਸ਼ੀਆ ਅਤੇ ਹਾਂਗਕਾਂਗ ਵਿਚਾਲੇ ਦਾਅਵੇਦਾਰੀ ਹੈ।
ਗਰੁੱਪ A ‘ਚ ਭਾਰਤ, ਪਾਕਿਸਤਾਨ ਅਤੇ ਕੁਆਲੀਫ਼ਾਈਰ ਜਦਕਿ ਗਰੁੱਪ B ‘ਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਨੂੰ ਜਗ੍ਹਾ ਮਿਲੀ ਹੈ। ਟੂਰਨਾਮੈਂਟ ਦਾ ਪਹਿਲਾਂ ਮੈਚ ਦੁਬਈ ‘ਚ 15 ਸਤੰਬਰ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ, ਅਤੇ ਖ਼ਿਤਾਬੀ ਮੁਕਾਬਲਾ 28 ਸਤੰਬਰ ਨੂੰ ਹੋਵੇਗਾ। ਗਰੁੱਪ ਨਾਲ ਟੌਪ ਦੀਆਂ ਦੋ ਟੀਮਾਂ ਸੁਪਰ ਚਾਰ ਲਈ ਕੁਆਲੀਫ਼ਾਈਰ ਕਰਨਗੀਆਂ ਜਿਸ ਤੋਂ ਬਾਅਦ ਦੋ ਟੀਮਾਂ ਵਿਚਾਲੇ ਫ਼ਾਈਨਲ ਹੋਵੇਗਾ।
15. ਸਤੰਬਰ: ਬੰਗਲਾਦੇਸ਼ ਅਤੇ ਸ਼੍ਰੀਲੰਕਾ (ਦੁਬਈ); 16 ਸਤੰਬਰ: ਪਾਕਿਸਤਾਨ ਅਤੇ ਕੁਆਲੀਫ਼ਾਈਰ; 17 ਸਤੰਬਰ: ਸ਼੍ਰੀਲੰਕਾ ਅਤੇ ਅਫ਼ਗ਼ਾਨਿਸਤਾਨ (ਆਬੂਧਾਬੀ); 18 ਸਤੰਬਰ: ਭਾਰਤ ਅਤੇ ਅਫ਼ਗ਼ਾਨਿਸਤਾਨ (ਦੁਬਈ); 19 ਸਤੰਬਰ: ਭਾਰਤ ਅਤੇ ਪਾਕਿਸਤਾਨ (ਦੁਬਈ); 20 ਸਤੰਬਰ: ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ (ਆਬੂਧਾਬੀ); 21 ਸਤੰਬਰ: ਗਰੁੱਪ A ਅਜੇਤੂ ਅਤੇ ਗਰੁੱਪ D ਉੱਪ ਜੇਤੂ (ਦੁਬਈ), ਗਰੁੱਪ B ਅਜੇਤੂ ਗਰੁੱਪ A ਉੱਪ ਜੇਤੂ (ਅਬੂਧਾਬੀ); 23 ਸਤੰਬਰ: ਗਰੁੱਪ A ਅਜੇਤੂ ਅਤੇ ਗਰੁੱਪ A ਉੱਪ ਜੇਤੂ (ਦੁਬਈ), ਗਰੁੱਪ B ਅਜੇਤੂ ਅਤੇ ਗਰੁੱਪ B ਉੱਪ ਜੇਤੂ (ਆਬੂਧਾਬੀ); 25 ਸਤੰਬਰ: ਗਰੁੱਪ A ਅਜੇਤੂ ਅਤੇ ਗਰੁੱਪ B ਅਜੇਤੂ (ਦੁਬਈ); 26 ਸਤੰਬਰ: ਗਰੁੱਪ A ਉੱਪ ਜੇਤੂ ਅਤੇ ਗਰੁੱਪ B ਉੱਪ ਜੇਤੂ (ਆਬੂਧਾਬੀ); 28 ਸਤੰਬਰ: ਫ਼ਾਈਨਲ (ਦੁਬਈ)।