ਸ਼੍ਰੀਨਗਰ— ਘਾਟੀ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਤੋਂ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ। ਹਮਲੇ ‘ਚ ਦੋ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਕੁਲਗਾਮ ਦੇ ਮੋਹਨਪੋਰਾ ‘ਚ ਅੱਤਵਾਦੀਆਂ ਨੇ ਜੇ.ਕੇ.ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਗੋਲੀਬਾਰੀ ਵੀ ਕੀਤੀ। ਹਮਲਾਵਰਾਂ ਦੀ ਸੰਖਿਆ ਦੋ ਦੱਸੀ ਜਾ ਰਹੀ ਹੈ। ਗੋਲੀਬਾਰੀ ‘ਚ ਬੈਂਕ ਦਾ ਇਕ ਕਰਮਚਾਰੀ ਅਤੇ ਇਕ ਸਥਾਨਕ ਨਾਗਰਿਕ ਜ਼ਖਮੀ ਹੋ ਗਿਆ।
ਹਮਲੇ ਦੇ ਫੌਰਨਬਾਦ ਅੱਤਵਾਦੀ ਮੌਕੇ ਤੋਂ ਭੱਜਣ ‘ਚ ਕਾਮਯਾਬ ਰਹੇ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਅੱਤਵਾਦੀ ਕੈਸ਼ ਲੁੱਟਣ ‘ਚ ਕਾਮਯਾਬ ਰਹੇ ਜਾਂ ਨਹੀਂ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਅੱਤਵਾਦੀ ਕਈ ਵਾਰ ਬੈਂਕਾਂ ਤੋਂ ਕੈਸ਼ ਲੁੱਟ ਚੁੱਕੇ ਹਨ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।