ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਚੁੱਕੇ ਹਨ ਪਰ ਸ਼ੁੱਕਰਵਾਰ ਨੂੰ ਇਸ ਮੰਗ ਨੂੰ ਲੈ ਕੇ ਇਕ ਵਿਅਕਤੀ ਨੇ ਦਿੱਲੀ ‘ਚ ਖਤਰਨਾਕ ਅੰਦਾਜ਼ ‘ਚ ਪ੍ਰਦਰਸ਼ਨ ਕੀਤਾ। ਆਂਧਰਾ ਪ੍ਰਦੇਸ਼ ਦਾ ਇਹ ਵਿਅਕਤੀ ਹੱਥਾਂ ‘ਚ ‘ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ’ ਦਾ ਬੈਨਰ ਲੈ ਕੇ ਮੈਟਰੋ ਭਵਨ ਸਥਿਤ ਟਾਵਰ ‘ਤੇ ਚੜ੍ਹ ਗਿਆ। ਉਹ ਟਾਵਰ ‘ਤੇ ਚੜ੍ਹ ਕੇ ਲਗਾਤਾਰ ਇਸ ਦੀ ਮੰਗ ਦੋਹਰਾਉਂਦਾ ਰਿਹਾ। ਸੂਚਨਾ ‘ਤੇ ਪੁੱਜੀ ਪੁਲਸ ਨੇ ਬਹੁਤ ਮੁਸ਼ਕਲ ਨਾਲ ਉਸ ਨੂੰ ਹੇਠਾਂ ਉਤਾਰਿਆ।
ਕਦੀ ਐੱਨ.ਡੀ.ਏ ਦੇ ਸਹਿਯੋਗੀ ਤੇਲੁਗੂ ਦੇਸ਼ਮ ਪਾਰਟੀ ਕੇਂਦਰ ਸਰਕਾਰ ਤੋਂ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਲਗਾਤਰ ਮੰਗ ਕਰ ਰਹੀ ਹੈ। ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਨੂੰ ਲੈ ਕੇ ਟੀ.ਡੀ.ਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਕੇਂਦਰ ਨੂੰ ਆਪਣਾ ਰੁਖ ਵੀ ਦਿਖਾ ਚੁੱਕੇ ਹਨ। ਟੀ.ਡੀ.ਪੀ ਸੰਸਦ ‘ਚ ਬੇਭਰੋਸਗੀ ਮਤਾ ਵੀ ਲਿਆ ਚੁੱਕੀ ਹੈ।