ਗਵਾਲੀਅਰ— 6 ਸਾਲ ਦੀ ਬੱਚੀ ਨਾਲ ਹੋਈ ਦਰਿੰਦਗੀ ਅਤੇ ਕਤਲ ਦੇ ਦੋਸ਼ ‘ਚ ਜਤਿੰਦਰ ਕੁਸ਼ਵਾਹ ਨੂੰ ਫਾਸਟ ਟ੍ਰੈਕ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਕੋਰਟ ਨੇ ਸਿਰਫ 36 ਦਿਨਾਂ ਦੇ ਅੰਦਰ ਸੁਣਾਇਆ ਹੈ।
ਜ਼ਿਕਰਯੋਗ ਹੈ ਕਿ 21 ਜੂਨ ਨੂੰ ਪਰਿਵਾਰ ਨਾਲ ਵਿਆਹ ਸਮਾਰੋਹ ‘ਚ ਗਈ 6 ਸਾਲਾਂ ਦੀ ਬੱਚੀ ਨਾਲ ਜਤਿੰਦਰ ਕੁਸ਼ਵਾਹ ਨਾਂ ਦੇ ਨੌਜਵਾਨ ਨੇ ਕੈਂਸਰ ਪਹਾੜੀਆਂ ‘ਤੇ ਲੈ ਜਾ ਕੇ ਕੁਕਰਮ ਕੀਤਾ ਸੀ। ਬੱਚੀ ਕਿਸੇ ਨੂੰ ਕੁਝ ਦੱਸ ਨਾ ਦੇਵੇ, ਇਸ ਡਰ ਕਾਰਨ ਦੋਸ਼ੀ ਨੇ ਬੱਚੀ ਦਾ ਚਿਹਰਾ ਪੱਥਰਾਂ ਨਾਲ ਕੁਚਲ ਕੇ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਿਆਹ ਸਮਾਰੋਹ ‘ਚ ਜਦੋਂ ਬੱਚੀ ਨਹੀਂ ਦਿਖਾਈ ਦਿੱਤੀ ਤਾਂ ਪਰਿਵਾਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿੱਥੇ ਪੁਲਸ ਨੇ ਤਲਾਸ਼ੀ ਦੌਰਾਨ ਬੱਚੀ ਦੀ ਲਾਸ਼ ਕੈਂਸਰ ਪਹਾੜੀਆਂ ਤੋਂ ਬਰਾਬਦ ਕੀਤੀ ਸੀ। ਅਦਾਲਤ ਨੇ ਇਸ ਨੂੰ ਰੇਅਰੈਸਟ ਆਫ ਰੇਅਰ ਕੇਸ ਮੰਨਦੇ ਹੋਏ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।