ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਸੀ.ਆਰ.ਪੀ.ਐੱਫ ਦੇ ਜਵਾਨਾਂ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਮੰਤਰੀ ਆਜ਼ਮ ਖਾਨ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਰਾਮਪੁਰ ਦੇ ਪੁਲਸ ਅਧਿਕਾਰੀ ਸੁਧਾ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਖਿਲਾਫ ਭਾਰਤੀ ਦੰਤ ਜ਼ਾਬਤਾ ਦੀ ਧਾਰਾ 153ਏ ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਜਾਵੇਗਾ।
ਆਜ਼ਮ ਖਾਨ ਖਿਲਾਫ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ‘ਚ ਆਮਦਨ ਟੈਕਸ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਨੇਤਾ ਫੈਸਲ ਲਾਲਾ ਨੇ 2016 ‘ਚ ਰਾਜਪਾਲ ਨੂੰ ਇਕ ਸ਼ਿਕਾਇਤੀ ਪੱਤਰ ਭੇਜ ਕੇ ਸ਼ਿਕਾਇਤ ਕੀਤੀ ਸੀ ਕਿ ਆਜ਼ਮ ਖਾਨ ਨੇ ਜੌਹਰ ਯੂਨੀਵਰਸਿਟੀ ਨੇੜੇ ਬਣੇ ਜ਼ਿਲਾ ਸਹਿਕਾਰੀ ਬੈਂਕ ਦੀ ਸ਼ਾਖਾ ਤੋਂ ਨੋਟਬੰਦੀ ਦੇ ਸਮੇਂ ਕਰੰਸੀ ਬਦਲ ਕੇ ਆਪਣਾ ਕਾਲਾ ਧਾਨ ਸਫੇਦ ਕੀਤਾ ਸੀ।