ਚੇਨਈ— ਤਾਮਿਲਨਾਡੂ ਦੀ ਰਾਜਧਾਨੀ ਚੇਨਈ ‘ਚ ਏ.ਐੱਮ.ਐੱਮ.ਕੇ ਦੇ ਚੀਫ ਟੀ.ਟੀ.ਵੀ ਦਿਨਕਰਨ ਦੀ ਕਾਰ ‘ਤੇ ਕੁਝ ਅਣਪਛਾਤੇ ਲੋਕਾਂ ਨੇ ਐਤਵਾਰ ਨੂੰ ਅਚਾਨਕ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਦੇਸੀ ਪੈਟਰੋਲ ਬੰਬ ਨਾਲ ਦਿਨਕਰਨ ਦੀ ਕਾਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ‘ਚ ਦਿਨਕਰਨ ਦੀ ਕਾਰ ਦਾ ਡਰਾਈਵਰ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਜਿਸ ਸਮੇਂ ਇਹ ਹਮਲਾ ਹੋਇਆ, ਉਸ ਸਮੇਂ ਕਾਰ ‘ਚ ਦਿਨਕਰਨ ਮੌਜੂਦ ਨਹੀਂ ਸਨ। ਪੁਲਸ ਮਾਮਲੇ ਦੀ ਜਾਂਚ ‘ਚ ਜੁੱਟੀ ਹੈ।
ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਅਣਪਛਾਤੇ ਬਦਮਾਸ਼ਾਂ ਨੇ ਦਿਨਕਰਨ ਦੀ ਕਾਰ ਨੂੰ ਕਿਉਂ ਨਿਸ਼ਾਨਾ ਬਣਾਇਆ? ਸਵਾਲ ਇਹ ਉਠ ਰਹੇ ਹਨ ਕਿ ਕੀ ਬਦਮਾਸ਼ਾਂ ਨੇ ਕਿਸੇ ਸਾਜਿਸ਼ ਤਹਿਤ ਇਸ ਕਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ? ਆਖ਼ਰ ਇਹ ਬਦਮਾਸ਼ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਕੀ ਮੈਸੇਜ਼ ਦੇਣਾ ਚਾਹੁੰਦੇ ਹਨ? ਇਸ ਹਮਲੇ ‘ਤੇ ਦਿਨਕਰਨ ਦੇ ਪਾਸਿਓਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨਿਆਂ ਪਹਿਲਾਂ ਹੀ ਦਿਨਕਰਨ ਨੇ ਏ.ਐੱਮ.ਐੱਮ.ਕੇ ਲਾਂਚ ਕੀਤੀ। ਪਾਰਟੀ ਲਾਂਚਿੰਗ ਦੇ ਮੌਕੇ ‘ਤੇ ਦਿਨਕਰਨ ਨੇ ਸਾਬਕਾ ਏ.ਆਈ.ਡੀ.ਐੱਮ.ਕੇ ਚੀਫ ਸਵਰਗੀ ਜੈਲਲਿਤਾ ਨੂੰ ਯਾਦ ਕੀਤਾ ਸੀ।