ਮਹਾਬਲੇਸ਼ਵਰ— ਮਹਾਬਲੇਸ਼ਵਰ ਬੱਸ ਹਾਦਸੇ ‘ਚ 30 ਲੋਕਾਂ ਦੀ ਲਾਸ਼ਾਂ ਬਰਾਮਦ ਕਰ ਲਈ ਗਈਆਂ ਹਨ। ਇਸ ਦੇ ਨਾਲ ਹੀ ਐੱਨ.ਡੀ.ਆਰ.ਐੱਫ. ਦਾ ਸਰਚ ਆਪਰੇਸ਼ਨ ਖਤਮ ਹੋ ਗਿਆ ਹੈ। ਖੱਡ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਰਾਹਤ ਅਤੇ ਬਚਾਅ ਕੰਮ ‘ਚ ਜ਼ਿਆਦਾ ਸਮੇਂ ਲੱਗ ਗਿਆ। ਸ਼ਨੀਵਾਰ ਨੂੰ ਹੋਏ ਇਸ ਦਰਦਨਾਕ ਹਾਦਸੇ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਪਿਕਨਿਕ ਮਨਾਉਣ ਜਾ ਰਹੇ 34 ਦੋਸਤਾਂ ਨਾਲ ਭਰੀ ਇਹ ਬੱਸ ਪਹਾੜੀ ਰਸਤੇ ‘ਚ 500 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਇਸ ਘਟਨਾ ‘ਚ 33 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ।
ਇਸ ਵਿਚਾਲੇ ਮਹਾਰਾਸ਼ਟਰ ਸਰਕਾਰ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਦਾ ਪੂਰਾ ਖਰਚ ਸਰਕਾਰ ਚੁੱਕੇਗੀ।