ਜਲੰਧਰ — ਸੂਰੀ ਗੰਨ ਹਾਊਸ ‘ਚ ਮਾਰੇ ਗਏ ਨੌਜਵਾਨ ਕਾਂਗਰਸੀ ਆਗੂ ਬਲਵੰਤ ਸ਼ੇਰਗਿਲ ਦੇ ਮਾਮਲੇ ਵਿਚ ਹੱਤਿਆ ਦੇ ਮੁਲਜ਼ਮ ਦੀ ਗ੍ਰਿਫਤਾਰੀ ਨਾ ਹੋਣ ‘ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਤਿੱਖੇ ਤੇਵਰ ਅਪਣਾਏ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਸ਼ਨੀਵਾਰ ਨੂੰ ਜਲੰਧਰ ‘ਚ ਸਨ ਅਤੇ ਉਥੇ ਸ਼ੇਰਗਿਲ ਦੇ ਪਰਿਵਾਰ ਨਾਲ ਇਸ ਦੁੱਖ ਭਰੀ ਘਟਨਾ ਲਈ ਹਮਦਰਦੀ ਪ੍ਰਗਟ ਕਰਨ ਆਏ ਸਨ।
ਮੁਲਜ਼ਮ ਗੰਨ ਮਾਲਕ ਪਰਵਿੰਦਰ ਸਿੰਘ ਦੀ ਗ੍ਰਿਫਤਾਰੀ ਨਾ ਹੋਣ ਦੀ ਗੱਲ ਜਦੋਂ ਪਰਿਵਾਰ ਵਾਲਿਆਂ ਨੇ ਕਹੀ ਤਾਂ ਮਨਪ੍ਰੀਤ ਬਾਦਲ ਨੇ ਤੁਰੰਤ ਪੁਲਸ ਕਮਿਸ਼ਨਰ ਨੂੰ ਫੋਨ ‘ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਨੂੰ ਕਿਹਾ। ਪੁਲਸ ਕਮਿਸ਼ਨਰ ਨੇ ਮੰਤਰੀ ਨੂੰ 48 ਘੰਟੇ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੂਬਾ ਕਾਂਗਰਸੀ ਬੁਲਾਰਾ ਡਾ. ਨਵਜੋਤ ਦਹੀਆ, ਰਾਜਕੁਮਾਰ ਰਾਜੂ, ਵਰੁਣ ਭੱਲਾ, ਹੈਪੀ ਸਾਗਰ ਅਤੇ ਹੋਰ ਮੌਜੂਦ ਸਨ।