ਨਵੀਂ ਦਿੱਲੀ— ਹਿਮਾਚਲ ਅਤੇ ਹਰਿਆਣਾ ‘ਚ ਲਗਾਤਾਰ ਬਾਰਿਸ਼ ਤੋਂ ਦਿੱਲੀ ‘ਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। 72 ਘੰਟਿਆਂ ‘ਚ ਲਗਾਤਾਰ ਬਾਰਿਸ਼ ਦੀ ਵਜ੍ਹਾ ਨਾਲ ਜੰਮੂ-ਪਠਾਨਕੋਟ ਹਾਈਵੇ ਸਮੇਤ ਹਿਮਾਚਲ ‘ਚ 310 ਸੜਕਾਂ ‘ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਦੱਸਣਾ ਚਾਹੁੰਦੇ ਹਾਂ ਕਿ ਉੱਤਰ ਪ੍ਰਦੇਸ਼ ਦੀ ਬੇਹੱਦ ਕਠਿਨ ਸ਼੍ਰੀਖੰਡ ਕੈਲਾਸ਼ ਯਾਤਰਾ ਦੌਰਾਨ ਸ਼ਨੀਵਾਰ ਨੂੰ ਦੋ ਹੋਰ ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪੰਚਕੂਲਾ ਨਿਵਾਸੀ ਹਰੀਸ਼ ਕੁਮਾਰ (32) ਅਤੇ ਲਖਨਊ ਨਿਵਾਸੀ ਸੋਹਨ ਲਾਲ ਦੇ ਤੌਰ ‘ਤੇ ਹੋਈ ਹੈ। ਅੰਦਾਜ਼ਾ ਲਗਾਇਆ ਗਿਆ ਕਿ ਦੋਵਾਂ ਦੀ ਮੌਤ ਜ਼ਿਆਦਾ ਉਚਾਈ ਅਤੇ ਲਗਾਤਾਰ ਹੋ ਰਹੀ ਬਾਰਿਸ਼ ਨਾਲ ਠੰਡ ਅਤੇ ਆਕਸੀਜਨ ਦੀ ਘਾਟ ਨਾਲ ਹੋਈ ਹੈ। ਐੈੱਸ.ਡੀ.ਐੈੱਮ. ਅਤੇ ਸ਼੍ਰੀਖੰਡ ਯਾਤਰਾ ਟਰੱਸਟ ਦੇ ਮੁਖੀ ਚੇਤ ਸਿੰਘ ਅਤੇ ਡੀ.ਐੈੱਸ.ਪੀ. ਰੋਹਿਤ ਮ੍ਰਿਗਪੁਰੀ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਰੀਸ਼ ਕੁਮਾਰ ਦੀ ਮੌਤ ਪਾਰਵਤੀ ਬਾਗ ‘ਤੇ ਚੜ੍ਹਾਈ ਦੌਰਾਨ ਹੋਈ। ਮ੍ਰਿਤਕ ਹਰੀਸ਼ ਕੁਮਾਰ ਰਾਮਪੁਰ ਵੱਲੋਂ ਬਿਨਾਂ ਰਜਿਸਟਰੇਸ਼ਨ ਅਤੇ ਮੈਡੀਕਲ ਚੈਕਅੱਪ ਦੇ ਯਾਤਰਾ ਲਈ ਨਿਕਲਿਆ ਸੀ। ਇਸ ਨਾਲ ਸੋਹਨ ਲਾਲ ਨੇ ਭੀਮਡਵਾਰੀ ‘ਚ ਚੜ੍ਹਾਈ ਦੌਰਾਨ ਦਮ ਤੋੜ ਦਿੱਤਾ। ਰੈਸਕਿਊ ਟੀਮ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਹੇਠਾਂ ਬੇਸ ਕੈਂਪ ਸਿੰਘਾੜ ਲਿਆ ਰਹੀ ਹੈ ਪਰ ਭਾਰੀ ਬਾਰਿਸ਼ ਹੋਣ ਕਾਰਨ ਲਾਸ਼ਾਂ ਨੂੰ ਬੇਸ ਕੈਂਪ ਤੱਕ ਲਿਆਉਣ ‘ਚ ਰੈਸਕਿਊ ਟੀਮ ਨੂੰ ਕਾਫੀ ਮੁਸ਼ਕਿਲ ਹੋ ਰਹੀ ਹੈ।
ਸ਼੍ਰੀਖੰਡ ਯਾਤਰਾ ‘ਤੇ ਕੁਝ ਸਮੇਂ ਲਈ ਲੱਗੀ ਰੋਕ
ਸ਼੍ਰੀਖੰਡ ਯਾਤਰਾ ‘ਤੇ ਸ਼੍ਰੀਖੰਡ ਮਹਾਦੇਵ ਯਾਤਰਾ ਟਰੱਸਟ ਨੇ ਰੋਕ ਲਗਾ ਦਿੱਤੀ ਹੈ। ਇਹ ਯਾਤਰਾ 15 ਜੁਲਾਈ ਤੱਕ ਚੱਲਣੀ ਸੀ। ਯਾਤਰਾ ਦੌਰਾਨ ਭਾਰੀ ਬਾਰਿਸ਼ ਹੋਣ ਕਾਰਨ ਤਾਇਨਾਤ ਕਰਮਚਾਰੀਆਂ ਅਤੇ ਜਵਾਨਾਂ ਦੀ ਸਿਹਤ ਵਿਗੜਨ ਕਾਰਨ ਯਾਤਰਾ ‘ਤੇ ਰੋਕ ਲਗਾਈ ਗਈ ਹੈ। ਤੇਜ ਬਾਰਿਸ਼ ਕਰਕੇ ਰਸਤਾ ਕਾਫੀ ਤਿਲਕਣ ਵਾਲਾ ਹੋ ਗਿਆ ਹੈ, ਜਿਸ ਕਰਕੇ ਯਾਤਰੀਆਂ ਨੂੰ ਚੜ੍ਹਾਈ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਮਰਨਾਥ ਤੋਂ ਵੀ ਕਠਿਨ ਸ਼੍ਰੀਖੰਡ ਯਾਤਰਾ
ਸ਼੍ਰੀਖੰਡ ਯਾਤਰਾ ਨੂੰ ਅਮਰਨਾਥ ਤੋਂ ਹੀ ਕਠਿਨ ਮੰਨਿਆ ਜਾਂਦਾ ਹੈ। ਸ਼੍ਰੀਖੰਡ ਮਹਾਦੇਵ ਦੇ ਦਰਸ਼ਨਾਂ ਲਈ 18570 ਫੁੱਟ ਦੀ ਉਚਾਈ ‘ਤੇ ਚੜਨਾ ਹੁੰਦਾ ਹੈ ਅਤੇ ਇਥੇ ਪਹੁੰਚਣ ਦਾ ਰਸਤਾ ਕਾਫੀ ਬੇਹੱਦ ਖਤਰਨਾਕ ਹੈ। ਯਾਤਰਾ ਦੌਰਾਨ ਸਾਹ ਲੈਣ ਲਈ ਆਕਸੀਜਨ ਦੀ ਘਾਟ ਪੈਦਾ ਹੁੰਦੀ ਹੈ। ਸ਼੍ਰੀਖੰਡ ‘ਚ ਭਗਵਾਨ ਸ਼ਿਵ ਦਾ 72 ਫੁੱਟ ਉੱਚਾ ਸ਼ਿਵਲਿੰਗ ਹੈ। ਇਹ ਇਲਾਕਾ ਕੁੱਲੂ ਜ਼ਿਲੇ ਦੇ ਆਨੀ ਵਿਧਾਨਸਭਾ ਇਲਾਕੇ ‘ਚ ਹੈ ਅਤੇ ਇਥੇ ਪਹੁੰਚਣ ਲਈ 35 ਫੁੱਟ ਕਿਲੋਮੀਟਰ ਦਾ ਪੈਦਲ ਸਫਰ ਕਰਨਾ ਪੈਂਦਾ ਹੈ। ਸ਼ਿਮਲਾ ਜ਼ਿਲਾ ਹੈੱਡਕੁਆਟਰ ਤੋਂ ਇਸ ਧਾਰਮਿਕ ਸਥਾਨ ਦੀ ਦੂਰੀ ਲੱਗਭਗ 190 ਕਿਲੋਮੀਟਰ ਹੈ। ਮਾਨਤਾ ਹੈ ਕਿ ਭਗਵਾਨ ਸ਼ਿਵ ਨੇ ਸ਼੍ਰੀਖੰਡ ਪਹਾੜੀ ‘ਤੇ ਤਪੱਸਿਆ ਕੀਤੀ ਸੀ ਅਤੇ ਪਾਂਡਵ ਵੀ ਪੈਦਲ ਸਫਰ ਤੈਅ ਕਰਕੇ ਉਥੇ ਪਹੁੰਚੇ ਸਨ।