ਕਾਤਲਾਂ ਨੇ ਇਲਾਜ ਦੇ ਬਹਾਨੇ ਘਰੋਂ ਬੁਲਾ ਕੇ ਖੇਤਾਂ ਵਿਚ ਗੋਲੀਆਂ ਨਾਲ ਭੁੰਨਿਆ
ਬੱਧਣੀ ਕਲਾਂ : ਮੋਗਾ ਜ਼ਿਲੇ ਦੇ ਕਸਬੇ ਬੱਧਣੀ ਕਲਾਂ ਦੇ ਆਰ ਐੱਮ ਪੀ ਡਾਕਟਰ ਦੀ ਹੱਤਿਆ ਹੋ ਜਾਣ ਨਾਲ ਇਲਾਕੇ ਵਿਚ ਸਹਿਮ ਦੀ ਲਹਿਰ ਫੈਲ ਗਈ। ਬੱਧਨੀ ਕਲਾਂ ‘ਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਆਰ.ਐਮ.ਪੀ ਡਾਕਟਰ ਮਨਦੀਪ ਸਿੰਘ ਜੋ ਗੁਰਦੁਆਰਾ ਭਿੰਡਰਾਂ ਵਾਲੇ ਦੇ ਨਜਦੀਕ ਆਪਣਾ ਕਲੀਨਿਕ ਚਲਾਉਦਾ ਹੈ ਨੂੰ ਅੱਜ ਸ਼ਵੇਰੇ ਪੰਜ ਵਜੇ ਘਰੋ ਅਣਪਛਾਤੇ ਵਿਅਕਤੀ ਦਵਾਈ ਲੈਣ ਦੇ ਬਹਾਨੇ ਲੈ ਕੇ ਗਏ ਜਿਨਾ ਕੱਚਾ ਮੀਨੀਆਂ ਰੋਡ ‘ਤੇ ਪਿੰਡ ਲੋਪੋਂ ਦੇ ਕਿਸਾਨ ਨੱਥਾ ਸਿੰਘ ਦੀ ਮੋਟਰ ’ਤੇ ਲਿਜਾ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਮਿ੍ਰਤਕ ਡਾਕਟਰ ਮਨਦੀਪ ਸਿੰਘ ਦੇ ਪਿਤਾ ਮਾਸਟਰ ਅਮਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਦੋ ਵਿਅਕਤੀ ਉਹਨਾ ਦੇ ਘਰ ਆਏ ਜਿਨਾਂ ਕਿਹਾ ਕਿ ਸਾਡੀ ਮਾਤਾ ਸ਼ਖਤ ਬਿਮਾਰ ਹੈ ’ਤੇ ਉਸ ਨੂੰ ਤੁਸੀ ਦਵਾਈ ਦਿਉ ਤਾਂ ਉਹਨਾ ਕਿਹਾ ਕਿ ਉਕਤ ਵਿਅਕਤੀਆਂ ਦੇ ਕਹਿਣ ’ਤੇ ਮੇਰਾ ਲੜਕਾ ਕਲੀਨਿਕ ਤੋਂ ਦਵਾਈਆਂ ਵਾਲਾ ਬੈਗ ਅਤੇ ਆਪਣਾ ਲਾਇਸੰਸੀ ਰਿਵਾਲਵਰ ਲੈ ਕੇ ਆਪਣੀ ਮਰੂਤੀ ਗੱਡੀ ਨੰਬਰ ਪੀ.ਬੀ. 10 ਈ.ਐਫ (ਟੀ) 9681 ’ਤੇ ਗਿਆਂ ਤਾਂ ਕਾਤਲਾਂ ਨੇ ਉਸ ਨੂੰ ਭਿਆਣਾ ਰੋਡ ਤੋਂ ਕੱਚਾ ਮੀਨੀਆਂ ਰੋਡ ’ਤੇ ਲਿਜਾ ਕੇ ਪਿੰਡ ਲੋਪੋਂ ਦੇ ਕਿਸਾਨ ਨੱਥਾ ਸਿੰਘ ਦੀ ਮੋਟਰ ’ਤੇ ਲਿਜਾ ਕੇ ਕਤਲ ਕਰ ਦਿੱਤਾ ਅਤੇ ਮਿ੍ਰਤਕ ਦਾ ਲਾਇਸੰਸੀ ਰਿਵਾਲਵਰ ਵੀ ਕਾਤਲ ਨਾਲ ਲੈ ਗਏ । ਉਹਨਾ ਭਰੇ ਮਨ ਨਾਲ ਕਿਹਾ ਕਿ ਸਾਡੀ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀ ਸੀ ਅਤੇ ਨਾਂ ਹੀ ਕੋਈ ਰੰਜ਼ਿਸ ਅਤੇ ਅਸੀ ਉਸ ਦੀ ਤਲਾਸ ਵੀ ਕੀਤੀ ਕਿ ਅਜੇ ਤੱਕ ਮਨਦੀਪ ਘਰ ਵਾਪਿਸ ਨਹੀ ਆਇਆਂ ਤਾਂ ਬੱਧਨੀ ਪੁਲਿਸ ਨੂੰ ਸੂਚਿਤ ਕੀਤਾ ਬਾਅਦ ਵਿਚ ਪਤਾ ਲੱਗਾ ਕੇ ਮੇਰੇ ਪੁਤਰ ਦਾ ਕਿਸੇ ਨੇ ਲੋਪੋਂ ਦੇ ਖ਼ੇਤਾ ਵਿੱਚ ਕਤਲ ਕਰ ਦਿੱਤਾ ਹੈ। ਦੂਸਰੇ ਪਾਸੇ ਘਟਨਾ ਕਰਮ ਦੀ ਲੜੀ ਮੁਤਾਬਕ ਪਿੰਡ ਲੋਪੋਂ ਦਾ ਕਿਸਾਨ ਤਕਰੀਬਨ ਸਾਢੇ ਕੁ ਨੌ ਵਜੇ ਜਦੋ ਖ਼ੇਤਾਂ ’ਚ ਪਾਣੀ ਦੇਖਣ ਗਿਆਂ ਤਾਂ ਉਸ ਨੇ ਦੇਖਿਆ ਕਿ ਕਿਸੇ ਨੌਜਵਾਨ ਦਾ ਕਤਲ ਹੋਇਆ ਪਿਆ ਹੈ ਤਾਂ ਉਸ ਨੇ ਤਰੰਤ ਪਿੰਡ ਲੋਪੋਂ ਦੀ ਪੰਚਾਇਤ ਨੂੰ ਅਤੇ ਪੁਲਿਸ ਚੌਕੀ ਦੇ ਇੰਚਾਰਜ ਪੂਰਨ ਸਿੰਘ ਨੂੰ ਫੋਨ ‘ਤੇ ਇਸ ਘਟਨਾ ਬਾਰੇ ਦਸਿਆ ਤਾਂ ਤੁਰੰਤ ਜਿਥੇ ਪਿੰਡ ਲੋਪੋਂ ਦੇ ਸਾਬਕਾ ਸਰਪੰਚ ਹਰਜੀਤ ਸਿੰਘ, ਸੁਖਮੰਦਰ ਸਿੰਘ ਬਰਾੜ ਪੰਚ, ਜਸਵੰਤ ਸਿੰਘ ਬਿੱਲੂ ਅਤੇ ਰਵੀ ਪੰਚ ਪਹੁਚੇ ਉਥੇ ਉਹਨਾ ਨਾਲ ਲੋਪੋਂ ਚੌਕੀ ਦੇ ਇਚਾਰਜ ਪੂਰਨ ਸਿੰਘ ਵੀ ਪਹੁੰਚ ਗਏ ਅਤੇ ਖ਼ੇਤਾਂ ਵਾਲੇ ਕਿਸਾਨਾ ਤੋਂ ਇਲਾਵਾਂ ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਬਲਦੇਵ ਸਿੰਘ, ਨਾਹਰ ਸਿੰਘ, ਰਾਮ ਸਿੰਘ ਐਮ.ਸੀ, ਬਿੱਕਰ ਸਿੰਘ ਵੀ ਪਹੰੁਚੇ। ਇਸ ਤੋਂ ਇਲਾਵਾਂ ਦੋਨਾਂ ਪਿੰਡਾਂ ਦੇ ਲੋਕ ਵੀ ਭਾਰੀ ਗਿਣਤੀ ਵਿਚ ਪਹੁੰਚਣੇ ਸੁਰੂ ਹੋ ਗਏ । ਮੌਕੇ ’ਤੇ ਪਹੁੰਚੇ ਚੌਕੀ ਇੰਚਾਰਜ ਪੂਰਨ ਸਿੰਘ, ਸੁਰਜੀਤ ਸਿੰਘ ਐਸ.ਐਚ.ਓ ਬੱਧਨੀ, ਸੁਬੇਗ ਸਿੰਘ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਅਤੇ ਬਾਅਦ ਵਿੱਚ ਜਿਲਾ ਪੁਲਿਸ ਮੁੱਖੀ ਗੁਰਪ੍ਰੀਤ ਸਿੰਘ ਤੂਰ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਮਿ੍ਰਤਕ ਦੇ ਪਿਤਾ ਅਮਰਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਅਤੇ ਆਸ ਪਾਸ ਦੇ ਖ਼ੇਤਾਂ ਵਾਲੇ ਕਿਸਾਨਾਂ ਤੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ । ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਪੋਸ਼ਟਮਾਰਟਮ ਲਈ ਭੇਜੀ ਜਾਵੇਗੀ ਅਤੇ ਬਾਅਦ ਵਿਚ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ । ਪੁਲਿਸ ਨੇ ਕਾਤਲਾਂ ਦੀ ਸੰੂਹ ਲਈ ਛਾਪੇ ਮਾਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਜਿਥੇ ਲੋਕ ਵਾਪਰ ਰਹੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰ ਰਹੇ ਹਨ ਉਥੇ ਹਲਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।