ਨਵੀਂ ਦਿੱਲੀ— ਦਿੱਲੀ ‘ਚ ਇਕ ਇੰਟਰਨੈਸ਼ਨਲ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਦੇ ਦੋ ਵੱਖ-ਵੱਖ ਇਲਾਕੇ ‘ਚ ਦੇਹ ਵਪਾਰ ਲਈ ਲਿਆਈਆਂ ਗਈਆਂ 57 ਲੜਕੀਆਂ ਨੂੰ ਛੁਡਾਇਆ ਗਿਆ ਹੈ। ਪਹਿਲੀ ਘਟਨਾ ‘ਚ ਮਹਿਲਾ ਕਮਿਸ਼ਨਰ ਅਤੇ ਪੁਲਸ ਦੀ ਟੀਮ ਨੇ ਮੰਗਲਵਾਰ ਦੇਰ ਰਾਤੀ ਪਹਾੜਗੰਜ ਇਲਾਕੇ ਦੇ ਇਕ ਹੋਟਲ ‘ਤੇ ਛਾਪਾ ਮਾਰ ਕੇ 39 ਨੇਪਾਲੀ ਲੜਕੀਆਂ ਨੂੰ ਛੁਡਾਇਆ।
ਇਨ੍ਹਾਂ ਸਰੀਆਂ ਲੜਕੀਆਂ ਨੂੰ ਇੱਥੇ ਜ਼ਬਰਦਸਤੀ ਕੈਦ ਕਰਕੇ ਰੱਖਿਆ ਗਿਆ ਸੀ। ਰਿਹਾਅ ਕਰਵਾਈਆਂ ਗਈਆਂ ਇਨ੍ਹਾਂ ਲੜਕੀਆਂ ਨੂੰ ਨੇਪਾਲ ਤੋਂ ਇੱਥੇ ਲਿਆਇਆ ਗਿਆ ਸੀ। ਦਿੱਲੀ ਮਹਿਲਾ ਕਮਿਸ਼ਨਰ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਨੂੰ ਸ਼ੈਲਟਰ ਹੋਮ ‘ਚ ਭੇਜਿਆ ਜਾਵੇਗਾ। ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਨੇਪਾਲੀ ਦੂਤਾਵਾਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਦਿੱਲੀ ਦੇ ਵਸੰਤ ਵਿਹਾਰ ਥਾਣਾ ਖੇਤਰ ਤੋਂ 18 ਔਰਤਾਂ ਨੂੰ ਛੁਡਾਇਆ ਗਿਆ।