ਵੈਲਿੰਗਟਨ – ਨਿਊ ਜ਼ੀਲੈਂਡ ਦਸੰਬਰ ਤੋਂ ਮਾਰਚ ਤਕ 2018-19 ਦੇ ਘਰੇਲੂ ਸੀਜ਼ਨ ‘ਚ ਏਸ਼ੀਆਈ ਟੀਮਾਂ ਸ਼੍ਰੀਲੰਕਾ, ਭਾਰਤ ਅਤੇ ਬੰਗਲਾਦੇਸ਼ ਦੀ ਮੇਜ਼ਬਾਨੀ ਕਰੇਗਾ। ਨਿਊ ਜ਼ੀਲੈਂਡ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਆਪਣੇ ਘਰੇਲੂ ਸੀਜ਼ਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਭਾਰਤ ਨੂੰ ਨਿਊ ਜ਼ੀਲੈਂਡ ਨਾਲ ਦੋ ਟੈੱਸਟ, ਤਿਨ ਵਨ ਡੇ ਅਤੇ ਇੱਕ T-20 ਖੇਡਣਾ ਹੈ। ਕੀਵੀ ਟੀਮ ਨੇ ਭਾਰਤ ਨਾਲ ਜਨਵਰੀ ਅਤੇ ਫ਼ਰਵਰੀ ‘ਚ ਪੰਜ ਵਨ ਡੇ ਅਤੇ ਤਿਨ T-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਬੰਗਲਾਦੇਸ਼ ਨਾਲ ਨਿਊ ਜ਼ੀਲੈਂਡ ਨੂੰ ਤਿਨ ਵਨ ਡੇ ਅਤੇ ਤਿਨ ਟੈੱਸਟ ਖੇਡਣੇ ਹਨ। ਭਾਰਤੀ ਟੀਮ ਦਾ ਨਿਊ ਜ਼ੀਲੈਂਡ ਦੌਰਾ ਕੀਵੀ ਟੀਮ ਦੇ ਘਰੇਲੂ ਸੀਜ਼ਨ ਦਾ ਖ਼ਾਸ ਆਕਰਸ਼ਣ ਰਹੇਗਾ ਕਿਉਂਕਿ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਫ਼ਰਵਰੀ ਦੇ ਸ਼ੁਰੂ ‘ਚ ਮੇਜ਼ਬਾਨ ਟੀਮ ਨਾਲ ਤਿਨ T-20 ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ ਅਤੇ ਨਿਊ ਜ਼ੀਲੈਂਡ ਪੁਰਸ਼ ਟੀਮਾਂ ਦਾ ਪਹਿਲਾ ਵਨ ਡੇ 23 ਜਨਵਰੀ ਨੂੰ ਨੇਪਿਅਰ ‘ਚ, ਦੂਜਾ 26 ਜਨਵਰੀ ਨੂੰ ਮਾਊਂਟ ਮਾਨਗਨੁਈ, ਤੀਜਾ 28 ਜਨਵਰੀ ਨੂੰ ਮਾਊਂਟ ਮਾਨਗਨੁਈ, ਚੌਥਾ 31 ਜਨਵਰੀ ਨੂੰ ਹੈਮਿਲਟਨ ਅਤੇ ਪੰਜਵਾਂ ਮੈਚ ਤਿਨ ਫ਼ਰਵਰੀ ਨੂੰ ਵੈਲਿੰਗਟਨ ‘ਚ ਖਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਤਿਨ T-20 ਮੈਚ 6,8 ਅਤੇ 10 ਫ਼ਰਵਰੀ ਨੂੰ ਵੈਲਿੰਗਟਨ, ਔਕਲੈਂਡ ਅਤੇ ਹੈਮਿਲਟਨ ‘ਚ ਖੇਡੇ ਜਾਣਗੇ। ਇਸ ਵਿਚਾਲੇ ਭਾਰਤ-A, ਮਾਊਂਟ ਮਾਨਗਨੁਈ, ਹੈਮਿਲਟਨ ਅਤੇ ਵਾਂਗਰੇਈ ‘ਚ ਤਿਨ ਚਾਰ-ਦਿਨਾ ਮੈਚ ਅਤੇ ਤਿਨ 50 ਓਵਰ ਦੇ ਮੈਚ ਖੇਡੇਗੀ।