2100 ਕਿਲੋਵਾਟ ਪ੍ਰਦੂਸ਼ਣ ਰਹਿਤ ਊਰਜਾ ਦਾ ਹੋ ਰਿਹਾ ਹੈ ਉਤਪਾਦਨ
30 ਫੀਸਦੀ ਮਿਲਦੀ ਸਬਸਿਡੀ ਨੇ ਸੋਲਰ ਪੈਨਲ ਲਾਉਣ ਲਈ ਕੀਤਾ ਲਾਭਪਾਤਰੀਆਂ ਨੂੰ ਉਤਸ਼ਾਹਤ
ਕਲੀਨ ਤੇ ਗਰੀਨ ਬਿਜਲੀ’ ਖਰਚਾ ਘਟਾਉਣ ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ ‘ਚ ਹੁੰਦੀ ਹੈ ਸਹਾਈ
ਚੰਡੀਗੜ – ਸੂਰਜੀ ਊਰਜਾ ਦੀ ਸਦਵਰਤੋਂ ਕਰਦਿਆਂ ਘਰਾਂ ਤੇ ਹੋਰ ਅਦਾਰਿਆਂ ਦੀਆਂ ਛੱਤਾਂ ‘ਤੇ ਪੰਜਾਬ ਸਰਕਾਰ ਦੀ ਪੀ.ਐਸ.ਪੀ.ਸੀ.ਐਲ. ਰਾਹੀਂ ਲਾਗੂ ਨੈਟ ਮੀਟਰਿੰਗ ਨੀਤੀ ਤਹਿਤ ਲੱਗੇ ਸੋਲਰ ਪਾਵਰ ਪੈਨਲਾਂ ਦੇ ਲਗਪਗ 230 ਪਲਾਂਟਾਂ ਤੋਂ ਕਰੀਬ 2100 ਕਿਲੋਵਾਟ ਬਿਜਲੀ ਦੇ ਉਤਪਾਦਨ ਕਰਨ ਸਦਕਾ ਇਸ ਖੇਤਰ ਵਿੱਚ ਸੂਬੇ ਦਾ ਮੋਹਰੀ ਜਿਲ੍ਹਾ ਬਣ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ‘ਚ ਸੱਭ ਤੋਂ ਵੱਡਾ ਪਲਾਂਟ 500 ਕਿਲੋਵਾਟ ਦਾ ਸਮਾਣਾ ਰੋਡ ‘ਤੇ ਸਥਿਤ ਇੱਕ ਉਦਯੋਗਿਕ ਇਕਾਈ ‘ਚ ਲੱਗਾ ਹੋਇਆ ਹੈ।