ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕੈਪਰੀਨ ਇਲਾਕੇ ‘ਚ ਸ਼ੁੱਕਰਵਾਰ ਦੁਪਹਿਰ ਜੇ.ਕੇ. ਬੈਂਕ ‘ਚ ਕੁਝ ਅੱਤਵਾਦੀ ਦਾਖਲ ਹੋਏ। ਅੱਤਵਾਦੀਆਂ ਨੇ ਬੈਂਕ ‘ਚ ਮੌਜ਼ੂਦ ਲੋਕਾਂ ਨੂੰ ਆਪਣੇ ਕਬਜ਼ੇ ‘ਚ ਲਿਆ ਅਤੇ ਬੰਦੂਕ ਦਿਖਾ ਕੇ 40 ਹਜ਼ਾਰ ਰੁਪਏ ਅਤੇ 12 ਬੋਰ ਦੀ ਇਕ ਰਾਈਫਲ ਲੈ ਕੇ ਭੱਜ ਗਏ। ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੇ ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਦੂਜੇ ਪਾਸੇ ਅਨੰਤਨਾਗ ‘ਚ ਵੀ ਬੰਦੂਕਧਾਰੀਆਂ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ‘ਚ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਉਹ ਆਪਣੇ ਇਰਾਦੇ ‘ਚ ਕਾਮਯਾਬ ਨਹੀਂ ਹੋ ਸਕੇ। ਭੱਜਦੇ ਸਮੇਂ ਬੰਦੂਕਧਾਰੀਆਂ ਨੇ ਬੈਂਕ ਦੇ ਬਾਹਰ ਗ੍ਰਨੇਡ ਸੁੱਟਿਆ ਅਤੇ ਉਥੋ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਫੋਰਸ ਨੂੰ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਭਾਲ ਸ਼ੁਰੂ ਕਰ ਦਿੱਤੀ ਹੈ।