ਜੰਮੂ—ਜੰਮੂ ਦੇ ਕਿਸ਼ਤਵਾੜ ‘ਚ ਭਿਆਨਕ ਹਾਦਸਾ ਹੋ ਗਿਆ। ਇੱਥੇ ਪਾਡਰ ਇਲਾਕੇ ‘ਚ ਸ਼ਰਧਾਲੂਆਂ ਦੀ ਬੱਸ ਚਿਨਾਬ ਨਦੀ ਬੱਸ ਡਿੱਗ ਗਈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਮਾਛਿਲ ਮਾਤਾ ਦੀ ਯਾਤਰਾ ‘ਤੇ ਜਾ ਰਹੇ ਸਨ। ਹੁਣ ਤੱਕ 13 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ ਪਰ ਹੁਣ ਤੱਕ ਸਾਫ ਨਹੀਂ ਹੋ ਸਕਿਆ ਹੈ ਕਿ ਬੱਸ ‘ਚ ਆਖ਼ਰ ਕਿੰਨੇ ਲੋਕ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਐਸ.ਪੀ ਵੈਦ ਨੇ ਕਿਹਾ ਹੈ ਕਿ ਕਿਸ਼ਤਵਾੜ ‘ਚ ਇਕ ਹੋਰ ਭਿਆਨਕ ਹਾਦਸਾ ਹੋਇਆ ਹੈ। ਇੱਥੇ ਯਾਤਰੀਆਂ ਨੂੰ ਮਾਛਿਲ ਮਾਤਾ ਲੈ ਜਾ ਰਹੀ ਇਕ ਬੱਸ ਚਿਨਾਬ ਨਦੀ ‘ਚ ਡਿੱਗ ਗਈ। ਬੱਸ ਕਿਸ਼ਵਾੜ ਤੋਂ ਪਾਡਰ ਜਾ ਰਹੀ ਸੀ। ਇਸ ਭਿਆਨਕ ਹਾਦਸੇ ‘ਚ ਸਿਰਫ ਪੰਜ ਸਾਲ ਦਾ ਇਕ ਬੱਚਾ ਹੀ ਬਚ ਸਕਿਆ ਹੈ ਅਤੇ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ।