ਨਵੀਂ ਦਿੱਲੀ— ਆਰ.ਜੇ.ਡੀ.ਮੁਖੀ ਲਾਲੂ ਯਾਦਵ ਦੀ ਤਬੀਅਤ ਲਗਾਤਾਰ ਵਿਗੜਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ‘ਚ ਭਰਤੀ ਲਾਲੂ ਯਾਦਵ ਦਾ ਇੰਨਫੈਕਸ਼ਨ ਕੰਟਰੋਲ ਨਹੀਂ ਹੋ ਰਿਹਾ ਹੈ। ਲਾਲੂ ਦੇ ਬੇਟੇ ਅਤੇ ਬਿਹਾਰ ਦੇ ਸਾਬਕਾ ਉਪ-ਮੁੱਖਮੰਤਰੀ ਤੇਜਸਵੀ ਯਾਦਵ ਸੋਮਵਾਰ ਨੂੰ ਆਪਣੇ ਪਿਤਾ ਨੂੰ ਮਿਲਣ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ਹਸਪਤਾਲ ਪੁੱਜੇ। ਲਾਲੂ ਯਾਦਵ ਦੀ ਮੁਲਾਕਾਤ ਦੇ ਬਾਅਦ ਤੇਜਸਵੀ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਸਿਹਤ ‘ਚ ਲਗਾਤਾਰ ਹੁੰਦੀ ਗਿਰਵਾਟ ‘ਚ ਅਤੇ ਇੰਨਫੈਕਸ਼ਨ ‘ਚ ਵਾਧੇ ਕਾਰਨ ਬਹੁਤ ਚਿੰਤਿਤ ਹਾਂ। ਮੈਂ ਦੁਆ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ। ਉਨ੍ਹਾਂ ਦੀ ਦੇਖਭਾਲ ਲਈ ਡਾਕਟਰਾਂ ਦੀ ਪੂਰੀ ਟੀਮ ਤਾਇਨਾਤ ਹੈ। ਚਾਰਾ ਘੱਪਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਲਾਲੂ ਯਾਦਵ ਰਾਂਚੀ ਦੇ ਬਿਰਸਾ ਮੁੰਡਾ ਜੇਲ ‘ਚ ਸਨ ਪਰ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਪਹਿਲਾਂ ਰਾਂਚੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਭੇਜਿਆ ਗਿਆ ਸੀ।
1 ਮਹੀਨੇ ਦੇ ਇਲਾਜ ਦੇ ਬਾਅਦ ਏਮਜ਼ ਨੇ ਉਨ੍ਹਾਂ ਨੂੰ 30 ਅਪ੍ਰੈਲ ਨੂੰ ਡਿਸਚਾਰਜ ਕਰ ਦਿੱਤਾ ਸੀ। ਜਿਸ ਦੇ ਬਾਅਦ ਉਨ੍ਹਾਂ ਦਾ ਇਲਾਜ ਮੁੰਬਈ ‘ਚ ਚੱਲ ਰਿਹਾ ਹੈ। ਖਰਾਬ ਤਬੀਅਤ ਕਾਰਨ ਉਹ ਪਿਛਲੇ ਬਹੁਤ ਸਮੇਂ ਤੋਂ ਜ਼ਮਾਨਤ ‘ਤੇ ਬਾਹਰ ਹਨ। ਹਾਲ ਹੀ ‘ਚ ਉਨ੍ਹਾਂ ਦੇ ਬੇਟੇ ਤੇਜ ਪ੍ਰਤਾਪ ਯਾਦਵ ਦੇ ਵਿਆਹ ‘ਤੇ ਜ਼ਮਾਨਤ ‘ਤੇ ਬਾਹਰ ਆਏ ਸਨ, ਉਸ ਦੇ ਬਾਅਦ ਤੋਂ ਹੀ ਉਨ੍ਹਾਂ ਦੀ ਤਬੀਅਤ ‘ਚ ਲਗਾਤਾਰ ਗਿਰਾਵਟ ਹੋ ਰਹੀ ਹੈ।