ਨੈਸ਼ਨਲ ਡੈਸਕ— ਇਮਰਾਨ ਖਾਨ ਦੇ ਸਹੁੰ ਚੁਕ ਸਮਾਰੋਹ ਦੌਰਾਨ ਪਾਕਿ ਸੇਨਾ ਪ੍ਰਮੁੱਖ ਬਾਜਵਾ ਨਾਲ ਗਲੇ ਮਿਲਣ ‘ਤੇ ਪੰਜਾਬ ਦੇ ਕੈਬੀਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਫਾਈ ‘ਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਿੱਧੂ ਨੇ ਬਾਜਵਾ ਨੂੰ ਗਲੇ ਲਗਾ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।
ਪਾਤਰਾ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕਹਿਣ ‘ਤੇ ਸਿੱਧੂ ਪਾਕਿਸਤਾਨ ਗਏ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੋਦੀ ਦੀ ਬਰਾਬਰੀ ਨਾ ਕਰਨ ਉਹ ਪ੍ਰਧਾਨ ਮੰਤਰੀ ਨਹੀਂ ਹਨ। ਭਾਜਪਾ ਨੇਤਾ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ ਦਾ ਕਹਿਣਾ ਹੈ ਕਿ ਸਾਡੇ ਆਰਮੀ ਚੀਫ ‘ਸੜਕ ਦੇ ਗੁੰਡੇ’ ਹਨ ਤਾਂ ਕਿ ਪਾਕਿਸਤਾਨ ਦੇ ਆਰਮੀ ਚੀਫ ‘ਸੋਨੇ ਦੇ ਮੁੰਡੇ’ ਹਨ।
ਦੱਸ ਦੇਈਏ ਸਿੱਧੂ ਨੇ ਅੱਜ ਪ੍ਰੈੱਸ ਕਾਂਨਫਰੈਂਸ ‘ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਿਨਾ ਸੱਦੇ ਦੇ ਹੀ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਦੇ ਘਰ ਗਏ ਸੀ। ਅਟਲ ਜੀ ਵੀ ਸ਼ਾਂਤੀ ਦਾ ਸੰਦੇਸ਼ ਲੈ ਕੇ 1999 ‘ਚ ਬੱਸ ‘ਚ ਲਾਹੌਰ ਗਏ ਸੀ। ਕੈਬਿਨੇਟ ਮੰਤਰੀ ਨੇ ਕਿਹਾ ਕਿ ਜਦੋਂ ਉਹ ਇਮਰਾਨ ਖਾਨ ਦੇ ਸਮਾਰੋਹ ‘ਚ ਪਹਿਲੀ ਵਾਰ ਕਤਾਰ ‘ਚ ਬੈਠੇ ਹੋਏ ਸੀ ਉਸ ਸਮੇਂ ਪਾਕਿ ਸੇਨਾ ਪ੍ਰਮੁੱਖ ਉਨ੍ਹਾਂ ਨੂੰ ਮਿਲਣ ਆਏ ਅਤੇ ਆਉਂਦੇ ਹੀ ਉਨ੍ਹਾਂ ਨੇ ਕਰਤਾਰਪੁਰ ਦੇ ਰਸਤੇ ਦੀ ਗੱਲ ਕੀਤੀ ਅਤੇ ਕਿਹਾ ਕਿ ਇਸ ਦੇ ਰਸਤੇ ਖੋਲ੍ਹਣ ਦੀ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਅਜਿਹਾ ਕਰਨਾ ਸੰਭਵ ਵੀ ਹੈ।