ਜਲਦ ਹੀ ਅਦਾਕਾਰਾ ਕ੍ਰਿਤੀ ਸੈਨਨ ਫ਼ਿਲਮ ‘ਚ ਆਈਟਮ ਨੰਬਰ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ। ਕ੍ਰਿਤੀ ਅਦਾਕਾਰ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ਇਸਤਰੀ ‘ਚ ਇੱਕ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ। ਹਾਲ ਹੀ ‘ਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਜਿਸ ਤੋਂ ਬਾਅਦ ਇਹ ਹਾਰਰ ਕੌਮੇਡੀ ਫ਼ਿਲਮਾਂ ਲੋਕਾਂ ਦਾ ਧਿਆਨ ਖ਼ੂਬ ਆਪਣੇ ਵੱਲ ਖਿੱਚਣ ‘ਚ ਕਾਮਯਾਬ ਹੋ ਰਹੀ ਹੈ। ਕ੍ਰਿਤੀ ਦੇ ਸਪੈਸ਼ਲ ਆਈਟਮ ਨੰਬਰ ਦਾ ਟਾਈਟਲ ਹੋਵੇਗਾ ਆਓ ਕਭੀ ਹਵੇਲੀ ਪੇ। ਕ੍ਰਿਤੀ ਦਾ ਇਹ ਗੀਤ ਸਚਿਨ ਤੇ ਜਿਗਰ ਨੇ ਕੰਪੋਜ਼ ਕੀਤਾ ਹੈ। ਇਸ ਨੰਬਰ ਨੂੰ ਫ਼ਿਲਮ ‘ਚ ਜੋੜਨ ਲਈ ਸਾਥੀ ਨਿਰਮਾਤਾ ਰਾਜ ਅਤੇ DK ਖ਼ਾਸ ਇੱਛੁਕ ਸਨ। ਕ੍ਰਿਤੀ ਨੇ ਵੀ ਇਸ ਪੇਸ਼ਕਸ਼ ਨੂੰ ਕਰਨ ਲਈ ਆਪਣੀ ਹਾਮੀ ਤੁਰੰਤ ਭਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕ੍ਰਿਤੀ ਸੈਨਨ ਅਤੇ ਇਸਤਰੀ ਫ਼ਿਲਮ ਦੇ ਸਹਾਇਕ ਨਿਰਮਾਤਾ ਦਿਨੇਸ਼ ਆਪਸ ‘ਚ ਚੰਗੇ ਦੋਸਤ ਹਨ। ਕ੍ਰਿਤੀ ਦਾ ਕਹਿਣਾ ਹੈ ਕਿ ਉਹ ਇਹ ਗੀਤ ਪਹਿਲਾਂ ਸ਼ੂਟ ਕਰ ਚੁੱਕੀ ਹੈ। ਇਸ ਗੀਤ ‘ਚ ਬਾਦਸ਼ਾਹ ਦੀ ਆਵਾਜ਼ ਵੀ ਹੋਵੇਗੀ ਅਤੇ ਕ੍ਰਿਤੀ ਦੇ ਨਾਲ ਫ਼ਿਲਮ ਦਾ ਮੁੱਖ ਹੀਰੋ ਰਾਜਕੁਮਾਰ ਨਜ਼ਰ ਆਏਗਾ। ਕਿਹਾ ਜਾ ਰਿਹਾ ਹੈ ਕਿ ਇਸ ਨੂੰ ਪ੍ਰਮੋਸ਼ਨਲ ਗੀਤ ਵਜੋਂ ਵਰਤਿਆ ਜਾਵੇਗਾ ਜੋ ਫ਼ਿਲਮ ਦੀ ਆਖ਼ੀਰ ‘ਚ ਵਿਖਾਇਆ ਜਾਵੇਗਾ। ਉਥੇ ਹੀ ਇਸਤਰੀ ਤੋਂ ਇਲਾਵਾ ਕ੍ਰਿਤੀ ਸੈਨਨ ਕਰਨ ਜੌਹਰ ਦੀ ਫ਼ਿਲਮ ਕਲੰਕ ‘ਚ ਵੀ ਇੱਕ ਸਪੈਸ਼ਲ ਆਈਟਮ ਨੰਬਰ ਵਰੁਣ ਧਵਨ ਅਤੇ ਆਦਿੱਤਿਆ ਰਾਏ ਕਪੂਰ ਨਾਲ ਕਰਦੀ ਨਜ਼ਰ ਆਏਗੀ। ਕ੍ਰਿਤੀ ਸੈਨਨ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਚ ਅਰਜੁਨ ਪਟਿਆਲਾ, ਪਾਨੀਪਤ ਅਤੇ ਲੁੱਕਾ ਛੁੱਪੀ, ਆਦਿ ਸ਼ਾਮਿਲ ਹਨ।