ਪਨੀਰ ਖਾਣ ਦੇ ਤਾਂ ਸਾਰੇ ਹੀ ਸ਼ੌਕੀਨ ਹੁੰਦੇ ਹਨ। ਇਸ ਹਫ਼ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਜੂ ਮੱਖਣ ਪਨੀਰ ਬਣਾਉਣ ਦੀ ਰੈਸਿਪੀ। ਵੱਡਿਆਂ ਤੋਂ ਲੈ ਕੇ ਬੱਚਿਆਂ ਨੂੰ ਪਸੰਦ ਆਉਣ ਵਾਲੀ ਇਸ ਰੈਸਿਪੀ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਇਹ ਖਾਣ ‘ਚ ਬਹੁਤ ਹੀ ਸੁਆਦ ਅਤੇ ਬਣਾਉਣ ‘ਚ ਕਾਫ਼ੀ ਆਸਾਨ ਰੈਸਿਪੀ ਹੈ। ਤੁਸੀਂ ਇਸ ਨੂੰ ਲੰਚ ਜਾਂ ਡਿਨਰ ‘ਚ ਬਣਾ ਕੇ ਵੀ ਖਾ ਸਕਦੇ ਹੋ। ਆਓ ਫ਼ਿਰ ਜਾਣਦੇ ਹਾਂ ਘਰ ‘ਚ ਹੀ ਕਾਜੂ-ਮੱਖਣ ਪਨੀਰ ਬਣਾਉਣ ਦੀ ਵਿਧੀ …
ਸਮੱਗਰੀ
– ਤੇਲ 1 ਚੱਮਚ
– ਅਦਰਕ-ਲਸਣ ਦੀ ਪੇਸਟ 1 ਚੱਮਚ
– ਕਾਜੂ ਦੀ ਪੇਸਟ 40 ਗ੍ਰਾਮ
– ਮਗਜ਼ ਪੇਸਟ 3 ਚੱਮਚ
– ਕਸੂਰੀ ਮੇਥੀ 2 ਚੱਮਚ
– ਮੱਖਣ 2 ਚੱਮਚ
– ਧਨੀਆ ਪਾਊਡਰ 1 ਚੱਮਚ
– ਜ਼ੀਰਾ ਪਾਊਡਰ 1 ਚੱਮਚ
– ਗਰਮ ਮਸਾਲਾ 1 ਚੱਮਚ
– ਕ੍ਰੀਮ 20 ਮਿਲੀਲੀਟਰ
– ਪਨੀਰ 400 ਗ੍ਰਾਮ (ਕਟਿਆ ਹੋਇਆ)
ਬਣਾਉਣ ਦੀ ਵਿਧੀ
1.ਇੱਕ ਪੈਨ ‘ਚ 1 ਚੱਮਚ ਤੇਲ ਗਰਮ ਕਰ ਕੇ ਉਸ ‘ਚ 1 ਚੱਮਚ ਅਦਰਕ-ਲਸਣ ਦੀ ਪੇਸਟ ਪਾ ਕੇ ਭੁੰਨ ਲਓ।
2.ਫ਼ਿਰ ਇਸ ‘ਚ 40 ਗ੍ਰਾਮ ਕਾਜੂ ਅਤੇ 3 ਚੱਮਚ ਮਗਜ ਪੇਸਟ ਪਾ ਕੇ ਕੁੱਝ ਮਿੰਟ ਤਕ ਚਲਾਓ।
3.ਇਸ ਤੋਂ ਬਾਅਦ ਇਸ ‘ਚ 2 ਚੱਮਚ ਕਸੂਰੀ ਮੇਥੀ, 1 ਚੱਮਚ ਧਨੀਆ ਪਾਊਡਰ, 1 ਚੱਮਚ ਗਰਮ ਮਸਾਲਾ ਅਤੇ 1 ਚੱਮਚ ਜ਼ੀਰਾ ਪਾਊਡਰ ਪਾ ਕੇ ਕੁੱਝ ਦੇਰ ਪਕਾਓ।
4.20 ਮਿਲੀਮੀਟਰ ਕ੍ਰੀਮ ਅਤੇ 2 ਚੱਮਚ ਮੱਖਣ ਇਸ ‘ਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
5.ਫ਼ਿਰ ਇਸ ‘ਚ 400 ਗ੍ਰਾਮ ਪਨੀਰ ਪਾ ਕੇ 5-7 ਮਿੰਟ ਤਕ ਪਕਾ ਲਓ।
6.ਤੁਹਾਡਾ ਕਾਜੂ-ਮੱਖਣ ਪਨੀਰ ਬਣ ਕੇ ਤਿਆਰ ਹੈ ਫਿਰ ਇਸ ਨੂੰ ਕ੍ਰੀਮ ਨਾਲ ਗਾਰਨਿਸ਼ ਕਰ ਕੇ ਗਰਮਾ-ਗਰਮ ਸਰਵ ਕਰੋ।