ਜਲਦੀ ਹੀ ਡਾਇਨਾ ਦੀ ਹੈਪੀ ਫ਼ਿਰ ਭਾਗ ਜਾਏਗੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ‘ਚ ਪੰਜਾਬੀ ਗਾਇਕ ਜੱਸੀ ਗਿੱਲ ਵੀ ਅਹਿਮ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ …
ਅਦਾਕਾਰਾ ਡਾਇਨਾ ਪੈਂਟੀ ਦਾ ਮੰਨਣਾ ਹੈ ਕਿ ਫ਼ਿਲਮਾਂ ‘ਚ ਕੌਮੇਡੀ ਕਰਨਾ ਬਹੁਤ ਮੁਸ਼ਕਿਲ ਕੰਮ ਹੈ, ਪਰ ਉਸ ਨੂੰ ਅਜਿਹੇ ਕਿਰਦਾਰ ਨਿਭਾਉਣੇ ਪਸੰਦ ਹਨ ਕਿਉਂਕਿ ਇਸ ਤੋਂ ਉਸ ਨੂੰ ਇੱਕ ਕਲਾਕਾਰ ਦੇ ਰੂਪ ‘ਚ ਹੋਰ ਚੰਗਾ ਬਣਨ ‘ਚ ਮਦਦ ਮਿਲਦੀ ਹੈ। ਤੁਹਾਨੂੰ ਦੱਸ ਦਈਏ ਕਿ ਡਾਇਨਾ ਕੁੱਝ ਹੀ ਦਿਨਾਂ ਤਕ ਰਿਲੀਜ਼ ਹੋਣ ਜਾ ਰਹੀ ਫ਼ਿਲਮ ਹੈਪੀ ਫ਼ਿਰ ਭਾਗ ਜਾਏਗੀ ‘ਚ ਨਜ਼ਰ ਆਉਣ ਵਾਲੀ ਹੈ। ਡਾਇਨਾ ਨੇ ਹਾਲ ਹੀ ‘ਚ ਇੱਕ ਇੰਟਵਿਊ ਦੌਰਾਨ ਕਿਹਾ ਹੈ ਕਿ ਉਹ ਸਮਝਦੀ ਹੈ ਕਿ ਕੌਮੇਡੀ ਕਰਨਾ ਵੱਖਰਾ ਕੰਮ ਹੈ ਕਿਉਂਕਿ ਸੁਭਾਵਿਕਤਾ ਬਣਾਈ ਰੱਖਣਾ ਮੁਸ਼ਕਿਲ ਕੰਮ ਹੈ। ਖ਼ਾਸ ਕਰ ਕੇ ਜਦੋਂ ਅਸੀਂ ਹੈਪੀ ਫ਼ਿਰ ਭਾਗ ਜਾਏਗੀ ਵਰਗੀ ਫ਼ਿਲਮ ਬਣਾਉਂਦੇ ਹਾਂ, ਜਿੱਥੇ ਇੱਕ ਹੀ ਲਾਈਨ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਹਮੇਸ਼ਾ ਊਰਜਾ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਇਸ ਦੀ ਸਕ੍ਰਿਪਟ ਲਿਖਤੀ ਹੈ ਅਤੇ ਅਸੀਂ ਇੱਕ ਸ਼ੌਟ ਨੂੰ ਕੀ ਵਾਰ ਸ਼ੂਟ ਕਰਦੇ ਹਾਂ ਜਿਸ ਨਾਲ ਸੁਭਾਵਿਕਤਾ ਥੋੜ੍ਹੀ ਘੱਟ ਹੋ ਸਕਦੀ ਹੈ। ਹੈਪੀ ਫ਼ਿਰ ਭਾਗ ਜਾਏਗੀ ‘ਚ 32 ਸਾਲ ਦੀ ਡਾਇਨਾ ਹਰਪ੍ਰੀਤ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਇਹ ਹੈਪੀ ਭਾਗ ਜਾਏਗੀ ਦਾ ਸੀਕੁਅਲ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਉਸ ਕਿਰਦਾਰ ਨੂੰ ਦੁਬਾਰਾ ਸਕ੍ਰੀਨ ‘ਤੇ ਲੈ ਕੇ ਆਉਣਾ ਮੁਸ਼ਕਿਲ ਸੀ? ਡਾਇਨਾ ਨੇ ਜਵਾਬ ‘ਚ ਕਿਹਾ ਕਿ ਸ਼ੁਰੂਆਤ ‘ਚ ਮੈਨੂੰ ਅਜਿਹਾ ਹੀ ਲੱਗਾ ਕਿਉਂਕਿ ਅਸੀਂ ਪਹਿਲੀ ਫ਼ਿਲਮ 2015 ‘ਚ ਸ਼ੂਟ ਕੀਤੀ ਅਤੇ ਉਸ ਨੂੰ ਤਿੰਨ ਸਾਲ ਹੋ ਚੁੱਕੇ ਹਨ ਪਰ ਇੱਕ ਵਾਰ ਜਦੋਂ ਮੈਂ ਕਹਾਣੀ ਪੜ੍ਹਨੀ ਸ਼ੁਰੂ ਕੀਤੀ ਤਾਂ ਉਹ ਕਿਰਦਾਰ ਮੇਰੇ ਅੰਦਰ ਵਾਪਿਸ ਆ ਗਿਆ। ਡਾਇਨਾ ਨੇ ਸੋਨਾਕਸ਼ੀ ਸਿਨਹਾ ਨਾਲ ਕੰਮ ਕਰਨ ‘ਤੇ ਵੀ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਸੋਨਾਕਸ਼ੀ ਨੂੰ ਜ਼ਮੀਨ ਨਾਲ ਜੁੜੀ ਹੋਈ ਅਦਾਕਾਰਾ ਦੱਸਿਆ। ਇਸ ਫ਼ਿਲਮ ‘ਚ ਪੰਜਾਬੀ ਗਾਇਕੀ ਜੱਸੀ ਗਿੱਲ ਵੀ ਨਜ਼ਰ ਆਏਗਾ।