ਚੰਡੀਗੜ – ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਆਖਿਆ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜੋ ਬਾਦਲਕਿਆਂ ਦੇ ਇਸ਼ਾਰਿਆਂ ਤੇ ਹੋਏ ਦੱਸਦੇ ਹਨ ਇਸ ਬਾਰੇ ਆਪਣੇ ਦਿੱਤਾ ਬਿਆਨ ਗਿਆਨੀ ਗੁਰਮੁੱਖ ਸਿੰਘ ਦੇ ਭਰਾ ਹਿੰਮਤ ਸਿੰਘ ਦੇ ਮੁੱਕਰ ਜਾਣ ਪਿੱਛੇ ਬਾਦਲਕਿਆਂ ਖਾਸ ਕਰ ਸੁਖਬੀਰ ਬਾਦਲ ਦਾ ਹੱਥ ਹੈ ਇਹ ਦੋਵੇਂ ਭਰਾ ਬਾਦਲਕਿਆਂ ਦੀ ਮਨਮਰਜ਼ੀ ਅਤੇ ਗੈਰਕਾਨੂੰਨੀ ਦਖਲਅੰਦਾਜ਼ੀ ਨਾਲ ਚੱਲਦੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹਨ। ਬਡਹੇੜੀ ਨੇ ਆਖਿਆ ਕਿ ਦੋਵੇਂ ਭਰਾਵਾਂ ਦੀਆਂ ਜ਼ਮੀਰਾਂ ਮਰ ਗਈਆਂ ਹਨ ਜੋ ਲਾਲਚ ਵਿੱਚ ਆ ਕੇ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਬਰਦਾਸ਼ਤ ਕਰਕੇ ਨਿੱਜੀ ਸਵਾਰਥਾਂ ਲਈ ਅਤੇ ਬਾਦਲਕਿਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਤਰਜੀਹ ਦਿੰਦੇ ਹੋਏ ਸਿੱਖ ਕੌਮ ਤੋਂ ਦੂਰੀ ਬਣਾ ਰਹੇ ਹਨ। ਬਡਹੇੜੀ ਨੇ ਆਖਿਆ ਕਿ ਸਾਰੀ ਸਿੱਖ ਕੌਮ ਬਾਦਲ ਪਰਿਵਾਰ ਦੇ ਝੋਲ਼ੀ ਚੁੱਕਣ ਵਾਲ਼ਿਆਂ ਨੂੰ ਛੱਡ ਕੇ ਇਹ ਗੱਲ ਮੰਨ ਰਹੀ ਹੈ ਕਿ ਬਾਦਲਕਿਆਂ ਨੇ ਸਿਰਫ਼ ਸਿਰਸਾ ਵਾਲ਼ੇ ਮਹਾਂ ਮੂਰਖ ਅਖੌਤੀ ਸਾਧ ਦੀ ਹਮਾਇਤ ਲਈ ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨਾਲ ਦੁਸ਼ਮਣੀ ਲਈ ਹੈ ਅਤੇ ਦੁਸ਼ਵਾਰੀਆਂ ਲਈ ਜ਼ਿੰਮੇਵਾਰ ਵੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਖਿਲਾਫ਼ ਬੋਲਣਾ ਬਾਦਲਕਿਆਂ ਦੀ ਬੁਖਲਾਹਟ ਦਰਸਾਉਂਦੀ ਹੈ ਜੇਕਰ ਬਾਦਲ ਸੱਚੇ ਹੁੰਦੇ ਨਿਰਦੋਸ਼ ਹੁੰਦੇ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਜ਼ਰੂਰ ਜਾਂਦੇ। ਬਡਹੇੜੀ ਨੇ ਆਖਿਆ ਕਿ ਬਾਦਲਕਿਆਂ ਦੀ ਸਿੱਖ ਕੌਮ ਨਾਲ ਕੋਈ ਹਮਦਰਦੀ ਨਹੀਂ ਹੈ ਉਹ ਸਿੱਖ ਕੌਮ ਨੂੰ ਆਪਣੇ ਵੋਟ ਬੈਂਕ ਦੇ ਤੌਰ ਤੇ ਜਜ਼ਬਾਤੀ ਕਰਕੇ ਨਿੱਜੀ ਸਵਾਰਥਾਂ ਲਈ ਵਰਤਦੇ ਹਨ। ਬਡਹੇੜੀ ਨੇ ਕਿ ਗੁਰਮੁੱਖ ਸਿੰਘ ਅਤੇ ਹਿੰਮਤ ਸਿੰਘ ਨੇ ਬਾਦਲਕਿਆਂ ਮਗਰ ਲੱਗ ਕੇ ਬਹੁਤ ਹੀ ਵੱਡੀ ਗਲਤੀ ਕੀਤੀ ਹੈ। ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਬਾਦਲਕਿਆਂ ਅਤੇ ਉਹਨਾਂ ਦੇ ਸਵਾਰਥੀ ਤੇ ਸ਼ਰਾਰਤੀ ਚਹੇਤਿਆਂ ਨੂੰ ਮੂੰਹ ਨਾ ਲਾਵੇ ਇਸੇ ਵਿੱਚ ਕੌਮ ਅਤੇ ਸਿੱਖ ਧਰਮ ਦੀ ਵਿਲੱਖਣਤਾ ਨੂੰ ਰਲਗੱਡ ਕਰਨ ਦੀਆਂ ਬਾਦਲਕਿਆਂ ਦੀਆਂ ਕਾਰਵਾਈਆਂ ਨੂੰ ਨਕਾਰਿਆ ਜਾ ਸਕਦਾ ਹੈ।