ਤਕਨੀਕੀ ਸਿੱਖਿਆ ਮੰਤਰੀ ਚੰਨੀ ਵੱਲੋਂ ਨਵੇਂ ਭਰਤੀ ਫਾਰਮੇਸੀ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਲਈ ਕੀਤੀ ਨਿੱਜੀ ਸੁਣਵਾਈ
ਸਰਕਾਰੀ ਬਹੁ ਤਕਨੀਕੀ ਅਦਾਰਿਆਂ ਦੇ ਲੈਕਚਰਾਰਾਂ ਨੂੰ ਅੱਪਡੇਟ ਕਰਨ ਲਈ ਰਿਫਰੈਸ਼ਰ ਕੋਰਸ ਅਤੇ ਵਰਕਸ਼ਾਪਾਂ ਲਾਈਆਂ ਜਾਣਗੀਆਂ
ਚੰਡੀਗੜ – ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੇਜ਼ੀ ਨਾਲ ਭਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਵਿਭਾਗ ਵਿੱਚ 21 ਨਵੇਂ ਫਾਰਮੇਸੀ ਲੈਕਚਰਾਰ ਭਰਤੀ ਕੀਤੇ ਗਏ ਹਨ। ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਨਵੇਂ ਭਰਤੀ ਲੈਕਚਰਾਰਾਂ ਨੂੰ ਉਨ•ਾਂ ਦੀ ਸੁਵਿਧਾ ਮੁਤਾਬਕ ਸਰਕਾਰੀ ਬਹੁ ਤਕਨੀਕੀ ਕਾਲਜਾਂ ਵਿੱਚ ਖਾਲੀ ਪਈਆਂ ਅਸਾਮੀਆਂ ਵਿਰੁਧ ਨੇੜੇ ਤੋਂ ਨੇੜੇ ਸਟੇਸ਼ਨ ਅਲਾਟ ਕਰਨ ਲਈ ਅੱਜ ਆਪਣੇ ਦਫਤਰ ਵਿੱਚ ਮੁਲਾਕਾਤ ਕੀਤੀ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਨਵੇਂ ਭਰਤੀ ਲੈਕਚਰਾਰਾਂ ਨੂੰ ਬਿਨਾਂ ਕਿਸੇ ਸਿਫ਼ਾਰਸ਼ ਦੇ ਖਾਲੀ ਪਈਆਂ ਅਸਾਮੀਆਂ ਵਿਰੁੱਧ ਉਨ•ਾਂ ਦੀ ਮੈਰਿਟ, ਪਰਿਵਾਰਕ ਅਤੇ ਹੋਰ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਨੇੜੇ ਤੋਂ ਨੇੜੇ ਸਟੇਸ਼ਨ ਅਲਾਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਨਵੇਂ ਭਰਤੀ ਲੈਕਚਰਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਹਿਲੀ ਵਾਰ ਸਟੇਸ਼ਨ ਪਸੰਦ ਅਨੁਸਾਰ ਦਿੱਤੇ ਜਾਣਗੇ ਅਤੇ ਅਗਲੇ ਅਕਾਦਮਿਕ ਸਾਲ ਵਿੱਚ ਜੋ ਲੈਕਚਰਾਰ ਵਧੀਆ ਨਤੀਜੇ ਦੇਣਗੇ, ਸਿਰਫ਼ ਉਨ•ਾਂ ਨੂੰ ਹੀ ਪਸੰਦ ਦੇ ਸਟੇਸ਼ਨ ‘ਤੇ ਤਾਇਨਾਤ ਕੀਤਾ ਜਾਵੇਗਾ।
ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਬਹੁ ਤਕਨੀਕੀ ਅਦਾਰਿਆਂ ਦੇ ਲੈਕਚਰਾਰਾਂ ਨੂੰ ਪੜ•ਾਉਣ ਲਈ ਲੋੜੀਦੀਆਂ ਤਕਨੀਕਾਂ ਅਤੇ ਪਾਠਕ੍ਰਮ ਵਿੱਚ ਸਮੇਂ ਅਨੁਸਾਰ ਤਬਦੀਲੀ ਕਰਨ ਲਈ ਵਿਭਾਗ ਵੱਲੋਂ ਮਾਹਿਰਾਂ ਦੀਆਂ ਵਰਕਸ਼ਾਪਾਂ ਅਤੇ ਰਿਫਰੈਸ਼ਰ ਕੋਰਸ ਲਵਾਏ ਜਾਣਗੇ।
ਇਸ ਮੌਕੇ ਉਨ•ਾਂ ਨਵੇਂ ਲੈਕਚਰਾਰਾਂ ਨੂੰ ਸਰਕਾਰੀ ਬਹੁ ਤਕਨੀਕੀ ਕਾਲਜਾਂ ਦਾ ਮਿਆਰ ਉੱਚਾ ਚੁੱਕਣ ਲਈ ਵਿਦਿਆਰਥੀਆਂ ਨੂੰ ਪੜ•ਾਉਣ ਲਈ ਨਵੀਆਂ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ•ਾਂ ਲੈਕਚਰਾਰਾਂ ਨੂੰ ਵੀ ਸਲਾਹ ਦਿੱਤੀ ਕਿ ਉਨ•ਾਂ ਨੂੰ ਵੀ ਹਮੇਸ਼ਾ ਸਮੇਂ ਦਾ ਹਾਣੀ ਬਣ ਕੇ ਰਹਿਣ ਲਈ ਸਮੇਂ ਸਮੇਂ ‘ਤੇ ਰਿਫਰੈਸ਼ਰ ਕੋਰਸ ਅਤੇ ਵਰਕਸ਼ਾਪਾਂ ਵਿੱਚ ਭਾਗ ਲੈਣਾ ਚਾਹੀਦਾ ਹੈ।
ਅੱਜ ਭਰਤੀ ਕੀਤੇ ਗਏ 21 ਫਾਰਮੇਸੀ ਲੈਕਚਰਾਰਾਂ ਨੂੰ ਖਾਲੀ ਪਈਆਂ ਅਸਾਮੀਆਂ ਵਿਰੁੱਧ ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਬਠਿੰਡਾ ਅਤੇ ਅੰਮ੍ਰਿਤਸਰ ਦੇ ਬਹੁ ਤਕਨੀਕੀ ਕਾਲਜਾਂ ਵਿੱਚ ਸਟੇਸ਼ਨ ਅਲਾਟ ਕੀਤੇ ਗਏ। ਇਸ ਸਬੰਧੀ ਲਿਖਤੀ ਹੁਕਮ ਜਲਦੀ ਜਾਰੀ ਕਰ ਦਿੱਤੇ ਜਾਣਗੇ।