ਨੈਸ਼ਨਲ ਡੈਸਕ— ਪੱਛਮੀ ਬੰਗਾਲ ‘ਚ ਪੱਛਮੀ ਮੇਦਿਨੀਪੁਰ ਦੇ ਨਾਰਾਇਣਗੜ੍ਹ ‘ਚ ਵੀਰਵਾਰ ਤ੍ਰਣਮੂਲ ਕਾਂਗਰਸ ਦੇ ਦਫਤਰ ‘ਚ ਇਕ ਭਿਆਨਕ ਵਿਸਫੋਟ ਹੋਇਆ, ਜਿਸ ਨਾਲ ਇਕ ਵਰਕਰ ਦੀ ਮੌਤ ਹੋ ਗਈ ਅਤੇ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀ ਟੀਮ ਘਟਨਾ ਸਥਾਨ ‘ਤੇ ਮੌਜੂਦ ਹੈ ਅਤੇ ਜਾਂਚ ਜਾਰੀ ਹੈ।
ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਸਵੇਰੇ ਲਗਭਗ 9 ਵਜੇ ਵਿਸਫੋਟ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਨ੍ਹਾਂ ਨੇ ਕੁਝ ਸਥਾਨਕ ਲੋਕਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ 6 ਪਾਰਟੀ ਵਰਕਰਾਂ ਨੂੰ ਮੇਦਿਨੀਪੁਰ ਮੈਡੀਕਲ ਹਸਪਤਾਲ ਲਿਜਾਉਂਦੇ ਦੇਖਿਆ, ਜਿੱਥੇ ਡਾਕਟਰਾਂ ਨੇ ਇਕ ਵਰਕਰ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਜ਼ਖਮੀਆਂ ‘ਚੋਂ ਦੋ ਲੋਕਾਂ ਕੋਲਕਾਤਾ ਦੇ ਹਸਪਤਾਲ ਭੇਜਿਆ ਗਿਆ ਹੈ।
ਨਾਰਾਇਣਗੜ੍ਹ ਥਾਣੇ ਤੋਂ ਪੁਲਸ ਕਰਮੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਕਰਮਪੁਰ ਸਥਿਤ ਇਕ ਮੰਜ਼ਿਲਾ ਪਾਰਟੀ ਦਫਤਰ ਵਿਸਫੋਟ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਨੇ ਘਟਨਾ ਸਥਾਨ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਦੇਸੀ ਬੰਬ ਜਾਂ ਫਿਰ ਗੈਸ ਸਿਲੰਡਰ ਫਟਣ ਨਾਲ ਵਿਸਫੋਟ ਹੋਇਆ ਹੈ।