ਨਵੀਂ ਦਿੱਲੀ— ਬਿਹਾਰ ਦੇ ਸਾਸਾਰਾਮ ‘ਚ ਲੜਕੀ ਨਾਲ ਗੈਂਗਰੇਪ ਦੇ ਬਾਅਦ ਕਤਲ ਕਰਨ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਿੰਦਿਆਂ ਨੇ ਲੜਕੀ ਨਾਲ ਗੈਂਗਰੇਪ ਕਰਨ ਦੇ ਬਾਅਦ ਕਤਲ ਕਰਕੇ ਲਾਸ਼ ਨੂੰ ਪਿੰਡ ਦੇ ਇਕ ਸੁਨਸਾਨ ਇਲਾਕੇ ‘ਚ ਝਾੜੀਆਂ ‘ਚ ਸੁੱਟ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਨੇ ਪੁਲਸ ਥਾਣੇ ਪੁੱਜ ਕੇ ਪ੍ਰਦਰਸ਼ਨ ਕੀਤਾ। ਜਿਸ ਦੇ ਬਾਅਦ ਪੁਲਸ ਨੇ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀਆਂ ਦੀ ਤਲਾਸ਼ ‘ਚ ਪੁਲਸ ਦੀਆਂ ਕਈ ਟੀਮਾਂ ਜੁੱਟੀਆਂ ਹਨ। ਇਹ ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। ਰੋਹਤਾਸ ਜ਼ਿਲੇ ‘ਚ ਸਥਿਤ ਸ਼ਿਵਸਾਗਰ ਥਾਣਾ ਖੇਤਰ ਦੇ ਲੋਧੀ ਬਰਾਂਓ ਪਿੰਡ ‘ਚ ਲੜਕੀ ਦੀ ਲਾਸ਼ ਝਾੜੀਆਂ ‘ਚ ਮਿਲਣ ਨਾਲ ਭਗਦੜ ਮਚ ਗਈ। ਇਸ ਪੂਰੇ ਮਾਮਲੇ ‘ਤੇ ਗੁੱਸਾ ਪ੍ਰਗਟ ਕਰਦੇ ਹੋਏ ਤੇਜਸਵੀ ਯਾਦਵ ਨੇ ਵੀਰਵਾਰ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਬਿਹਾਰ ਦੇ ਸਾਸਾਰਾਮ ‘ਚ ਇਕ ਮਾਸੂਮ ਬੇਟੀ ਨਾਲ ਸਮੂਹਿਕ ਬਲਾਤਕਾਰ ਕਰਕੇ ਕਤਲ ਕਰ ਦਿੱਤਾ। ਇਹ ਸਭ ਕੀ ਹੋ ਰਿਹਾ ਹੈ? ਨੈਤਿਕਤਾ ਕਿੱਥੇ ਹੈ? ਸੀ.ਐੱਮ ਸਾਹਿਬ ਤੁਸੀਂ ਚੁੱਪ ਕਿਉਂ ਹੋ? ਤੁਹਾਨੂੰ ਗੱਲ ਕਰਨ ਦੀ ਕੀ ਜ਼ਰੂਰਤ ਹੈ।