ਸਿਡਨੀ – ਕੌਮਾਂਤਰੀ ਕ੍ਰਿਕਟ ਨੂੰ ਤਿੰਨ ਸਾਲ ਪਹਿਲਾਂ ਅਲਵਿਦਾ ਕਹਿਣ ਵਾਲੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿੱਚੈਲ ਜੌਨਸਨ ਨੇ ਕਿਹਾ ਕਿ ਉਹ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਰਿਹਾ ਹੈ ਕਿਉਂਕਿ ਉਸ ਦੇ ਸ਼ਰੀਰ ਨੇ ਗੇਂਦਬਾਜ਼ੀ ਵਿੱਚ ਸਾਥ ਦੇਣਾ ਬੰਦ ਕਰ ਦਿੱਤਾ ਹੈ।
ਇਸ 36 ਸਾਲਾ ਖਿਡਾਰੀ ਨੇ ਪਿਛਲੇ ਮਹੀਨੇ T-20 ਬਿੱਗ ਬੈਸ਼ ਲੀਗ ਦੀ ਟੀਮ ਪਰਥ ਸਕੌਰਚਰਜ਼ ਛੱਡ ਦਿੱਤੀ ਸੀ, ਪਰ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ ਜਾਂ ਹੋਰ ਘਰੇਲੂ T-20 ਟੂਰਨਾਮੈਂਟਾਂ ਵਿੱਚ ਖੇਡਣ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ। ਜੌਨਸਨ ਨੇ ਪਰਥ ਨਾਓ ਨਿਊਜ਼ ਵੈੱਬਸਾਈਟ ‘ਤੇ ਲਿਖਿਆ, ”ਹੁਣ ਸਭ ਖ਼ਤਮ ਹੋ ਗਿਆ ਹੈ। ਮੈਂ ਆਪਣੀ ਆਖ਼ਰੀ ਗੇਂਦ ਸੁੱਟ ਦਿੱਤੀ ਹੈ। ਆਪਣੀ ਆਖ਼ਰੀ ਵਿਕਟ ਲੈ ਲਈ ਹੈ। ਅੱਜ ਮੈਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਦਾ ਐਲਾਨ ਕਰਦਾ ਹਾਂ। ਜੌਨਸਨ ਨੇ ਆਸਟਰੇਲੀਆ ਦੇ 73 ਟੈੱਸਟ ਖੇਡ ਕੇ 313 ਵਿਕਟਾਂ ਹਾਸਿਲ ਕੀਤੀਆਂ ਸਨ। ਉਸ ਨੇ 153 ਵਨ-ਡੇ ਵਿੱਚ 239 ਵਿਕਟਾਂ ਅਤੇ 30 ਠ-20 ਕੌਮਾਂਤਰੀ ਮੈਚਾਂ ਵਿੱਚ 38 ਵਿਕਟਾਂ ਲਈਆਂ ਹਨ।