ਹਾਲ ਹੀ ‘ਚ ਅਦਾਕਾਰਾ ਮਲਿਕਾ ਸ਼ੇਰਾਵਤ ਨੇ ਕਿਹਾ ਕਿ ਉਹ ਸ਼ਾਕਾਹਾਰੀ ਭੋਜਨ ਦੇ ਸਿਹਤ ‘ਤੇ ਪੈਣ ਵਾਲੇ ਮਾਰੇ ਪ੍ਰਭਾਵ ਬਾਰੇ ਜਾਗਰੂਕਤਾ ਫ਼ੈਲਾਉਣ ‘ਚ ਭਰੋਸਾ ਰੱਖਦੀ ਹੈ। ਮਲਿਕਾ ਭਾਰਤ ਦੇ ਮੈਡੀਕਲ ਸਕੂਲਾਂ ‘ਚ ਸ਼ਾਕਾਹਾਰੀ ਨਾਲ ਜੁੜੇ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਦੇਣ ਲਈ ਕੀਤੇ ਜਾ ਰਹੇ ਦੌਰਿਆਂ ਨੂੰ ਵੀ ਆਪਣਾ ਪੂਰਾ ਸਮਰਥਨ ਦੇ ਰਹੀ ਹੈ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਸਭ ਤੋਂ ਪਹਿਲਾ ਦੌਰਾ ਭੋਪਾਲ ‘ਚ 26 ਜੁਲਾਈ ਤੋਂ ਸ਼ੁਰੂ ਹੋ ਕੇ 7 ਅਗਸਤ ਤਕ ਚੱਲਿਆ। ਇਸ ਤੋਂ ਬਾਅਦ ਹੁਣ ਦੂਸਰਾ ਦੌਰਾ ਛੇ ਮਹੀਨੇ ਬਾਅਦ ਸ਼ੁਰੂ ਹੋਵੇਗਾ, ਜਿਥੇ ਉਹ 10 ਮੈਡੀਕਲ ਕਾਲਜਾਂ ਦੇ 2,500 ਵਿਦਿਆਰਥੀਆਂ ਤਕ ਪਹੁੰਚਣਗੇ। ਮਲਿਕਾ ਨੇ ਇੱਕ ਇੰਟਵਿਊ ‘ਚ ਕਿਹਾ ਕਿ ਉਹ ਇਸ ਦੌਰੇ ਦਾ ਸਮਰਥਨ ਕਰ ਰਹੀ ਹੈ ਕਿਉਂਕਿ ਉਹ ਖ਼ੁਦ ਸ਼ਾਕਾਹਾਰੀ ਹੈ। ਇਸ ਦੇ ਨਾਲ ਹੀ ਮਲਿਕਾ ਨੇ ਕਿਹਾ ਕਿ ਉਹ ਸ਼ਾਕਾਹਾਰੀ ਆਧਾਰਿਤ ਭੌਜਨ ਨਾਲ ਸਿਹਤ ਨੂੰ ਹੋਣ ਵਾਲੇ ਲਾਭਾਂ ਬਾਰੇ ਸੰਦੇਸ਼ ਫ਼ੈਲਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਮਲਿਕਾ ਨੇ ਦੱਸਿਆ ਕਿ ਉਹ ਆਪਣੀ ਸ਼ਕਤੀ ਵਧਾਉਣ ਅਤੇ ਕੰਮ ਕਰਨ ਸਮੇਂ ਐਕਟਿਵ ਰਹਿਣ ਲਈ ਸ਼ਬਜੀਆਂ ਨਾਲ ਜੁੜੇ ਆਹਾਰ ਖਾਂਦੀ ਹੈ। ਇਸ ਲਈ ਉਹ ਕਹਿ ਸਕਦੀ ਹੈ ਕਿ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਇਸ ਤੋਂ ਵਧੀਆ ਮਹਿਸੂਸ ਨਹੀਂ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਮਲਿਕਾ ਸ਼ੇਰਾਵਤ ਨੇ ਪਿਛਲੇ ਕਾਫ਼ੀ ਸਮੇਂ ਤੋਂ ਬੌਲੀਵੁੱਡ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ। ਹੁਣ ਹਾਲ ਹੀ ‘ਚ ਜਾਣਕਾਰੀ ਮਿਲੀ ਹੈ ਮਲਿਕਾ ਜਲਦੀ ਹੀ ਅਮਰੀਕਾ ਦੇ ਮਸ਼ਹੂਰ ਟੀਵੀ ਸੀਰੀਅਲ ਦਾ ਗੁੱਡ ਵਾਇਫ਼ ਦੇ ਹਿੰਦੀ ਰੀਮੇਕ ‘ਚ ਕੰਮ ਕਰਨ ਜਾ ਰਹੀ ਹੈ। ਇਸ ਡਰਾਮਾ ਸੀਰੀਅਰ ‘ਚ ਵਕੀਲੀ ਪੇਸ਼ੇ ਨਾਲ ਜੁੜੀਆਂ ਬਾਰੀਕੀਆਂ ਨੂੰ ਬਹੁਤ ਚੰਗੇ ਢੰਗ ਨਾਲ ਲਿਖਿਆ ਗਿਆ ਹੈ। ਇਸ ਲਈ ਮਲਿਕਾ ਨੇ ਵੀ ਇਸ ਸੀਰੀਅਲ ‘ਚ ਆਪਣੀ ਚੰਗੀ ਅਦਾਕਾਰੀ ਵਿਖਾਉਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹੈ। ਸੂਤਰਾ੬ ਮੁਤਾਬਿਕ, ਉਹ ਵਕੀਲਾ੬ ਤੇ ਆਪਣੇ ਪੁਰਾਣੇ ਦੋਸਤਾ੬ ਤੋਂ ਵਕਾਲਤ ਬਾਰੇ ਜਾਣਕਾਰੀ ਲੈਣ ਵੀ ਲੱਗ ਗਈ ਹੈ।