ਸ਼ੁੱਧ ਹਵਾ: ਸਾਫ਼ ਖੁੱਲ੍ਹੀ ਅਤੇ ਤਾਜ਼ੀ ਹਵਾ ਪਾਉਣ ਲਈ ਸਾਨੂੰ ਸਵੇਰੇ ਜਲਦੀ ਉਠ ਕੇ ਸੈਰ ਕਰਨੀ ਚਾਹੀਦੀ ਹੈ। ਖੁੱਲ੍ਹੀ ਹਵਾ ਵਿੱਚ ਲੰਬੇ-ਲੰਬੇ ਸਾਹ ਲੈਣੇ ਚਾਹੀਦੇ ਹਨ ਅਤੇ ਹੋ ਸਕੇ ਤਾਂ ਅਲੋਮ ਅਨੁਵਿਲੋਮ ਅਤੇ ਕਪਾਲਭਾਤੀ ਯੋਗ ਆਸਣਾਂ ‘ਤੇ 10-10 ਮਿੰਟ ਜ਼ਰੂਰ ਲਾਉਣੇ ਚਾਹੀਦੇ ਹਨ।

ਸ਼ੁੱਧ ਪਾਣੀ: ਸ਼ੁੱਧ ਪਾਣੀ ਪੀਣ ਲਈ ਸਾਨੂੰ ਘੜੇ ਦੀ ਵਰਤੋਂ ਕਰਨੀ ਚਾਹੀਦੀ ਹੈ। ਹੋ ਸਕੇ ਤਾਂ ਘੜੇ ਵਿੱਚ ਨਿੰਮ, ਤੁਲਸੀ ਜਾਂ ਅਮਰੂਦ ਦੇ ਪੱਤੇ ਪਾਉਣੇ ਚਾਹੀਦੇ ਹਨ।

ਸ਼ੁੱਧ ਭੋਜਨ: ਸਾਡੀ ਸਿਹਤ ਲਈ ਸ਼ੁੱਧ ਅਤੇ ਸ਼ਾਕਾਹਾਰੀ ਭੋਜਨ ਬਹੁਤ ਜ਼ਰੂਰੀ ਹੈ। ਹੋ ਸਕੇ ਤਾਂ ਸਾਨੂੰ ਮੌਸਮੀ ਸਬਜ਼ੀਆਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਹਰ ਤਰ੍ਹਾਂ ਦੇ ਮੌਸਮੀ ਫ਼ਲ ਵੀ ਖਾਣੇ ਚਾਹੀਦੇ ਹਨ।

ਸਵੇਰੇ-ਸਵੇਰੇ ਦੀ ਧੁੱਪ: ਸੂਰਜ ਦੀ ਧੁੱਪ ਲੈਣ ਲਈ ਸਾਨੂੰ ਸਵੇਰੇ-ਸਵੇਰੇ ਜਦੋਂ ਕਿ ਸੂਰਜ ਚੜ੍ਹ ਰਿਹਾ ਹੁੰਦਾ ਹੈ ਤਾਂ ਪੈਰਾਬੈਂਗਣੀ ਕਿਰਨਾਂ ਨਹੀਂ ਨਿਕਲਦੀਆਂ ਜੋ ਸਾਡੇ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਉਸ ਸਮੇਂ ਕੁੱਝ ਮਿੰਟ ਸੂਰਜ ਦੀ ਰੌਸ਼ਨੀ ਲੈਣਾ ਸਾਡੇ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਹੈ। ਸਾਡੇ ਸ਼ਰੀਰ ਨੂੰ ਭੋਜਨ ਦੇ ਨਾਲ-ਨਾਲ ਸੂਰਜ ਦੀਆਂ ਕਿਰਨਾਂ ਦੀ ਵੀ ਬਹੁਤ ਲੋੜ ਹੁੰਦੀ ਹੈ।

ਸਮੇਂ ਸਿਰ ਡਾਕਟਰੀ ਜਾਂਚ: ਰਹਿਣ-ਸਹਿਣ ਦੀਆਂ ਆਦਤਾਂ ਠੀਕ ਕਰਨ ਤੋਂ ਇਲਾਵਾ ਖ਼ੂਨ ਸੰਵਿਧਾਨ ਅਤੇ ਜੀਨਜ਼ ‘ਤੇ ਵੀ ਬਹੁਤ ਕੁੱਝ ਨਿਰਭਰ ਕਰਦਾ ਹੈ। ਜੀਨਜ਼ ਜਾਂ ਖਾਨਦਾਨ ਕਾਰਨ ਪੈਦਾ ਹੋਈ ਬਿਮਾਰੀ ਠੀਕ ਤਾਂ ਨਹੀਂ ਕੀਤੀ ਜਾ ਸਕਦੀ ਪਰ ਕੰਟਰੋਲ ਜ਼ਰੂਰ ਕੀਤੀ ਜਾ ਸਕਦੀ ਹੈ। ਕੁੱਝ ਜ਼ਰੂਰੀ ਟੈੱਸਟ ਕਰਵਾ ਕੇ ਇਹ ਦੇਖਿਆ ਜਾ ਸਕਦਾ ਹੈ ਕਿ ਸ਼ਰੀਰ ਵਿੱਚ ਕਿੱਥੇ ਨੁਕਸ ਹੈ। ਇਨ੍ਹਾਂ ਟੈੱਸਟਾਂ ਵਿੱਚੋਂ ਕੁੱਝ ਇੱਕ ਇਹ ਹਨ ਜਿਵੇਂ ਕਿ ਲਿਪਿਡ ਪ੍ਰੋਫ਼ਾਈਲ ਭਾਵ ਖ਼ੂਨ ਵਿੱਚ ਚਰਬੀ ਅਤੇ ਟਰਾਈਗਲਿਸਰਾਈਡਜ਼ ਦੀ ਮਾਤਰਾ ਤੋਂ ਇਲਾਵਾ LDL, HDL, ULDC, ਆਦਿ ਚੈੱਕ ਕਰਨਾ ਜ਼ਰੂਰੀ ਹੈ।

ਅਜੋਕੇ ਯੁੱਗ ਵਿੱਚ ਹਰ ਚੀਜ਼ ਵਿੱਚ ਕੋਲੈਸਟ੍ਰੋਲ ਪਾਇਆ ਜਾਂਦਾ ਹੈ ਜੋ ਕਿ ਸਾਡੇ ਸਰੀਰ ਵਿੱਚ ਦਿਲ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਖੂਨ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵਧਣ ਨਾਲ ਖ਼ੂਨ ਗਾੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਸਾਡੇ ਦਿਲ ਦੀਆਂ ਨਾੜਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕੋਲੈਸਟਰੋਲ ਦੀ ਜ਼ਿਆਦਾ ਮਾਤਰਾ ਕਈ ਗੰਭੀਰ ਰੋਗਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਦਿਲ ਦੇ ਰੋਗੀ ਨੂੰ ਤੇਲ ਜਾਂ ਘਿਓ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਹਾਨੂੰ ਆਪਣੇ ਕੋਲੈਸਟਰੋਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਸ ਦਾ ਇਲਾਜ ਕੀਤਾ ਜਾ ਸਕੇ। ਹੋਮਿਓਪੈਥੀ ਵਿੱਚ ਕੋਲੈਸਟਰੋਲ ਦਾ ਜੜ੍ਹ ਤੋਂ ਇਲਾਜ ਕੀਤਾ ਜਾਂਦਾ ਹੈ ਅਤੇ ਦਿਲ ਦੀ ਸਰਜਰੀ ਤੋਂ ਬਚਿਆ ਜਾ ਸਕਦਾ ਹੈ।

ਡਾ. ਗੁਰਮੀਤ ਕੌਰ ਬਾਵਾ