ਰਾਏਪੁਰ— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਤੇ ਸਾਬਕਾ ਸੰਸਦ ਮੈਂਬਰ ਕਰੁਣਾ ਸ਼ੁਕਲਾ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਚ ਅਚਾਨਕ ਵਾਜਪਾਈ ਜੀ ਪ੍ਰਤੀ ਪੈਦਾ ਹੋਇਆ ਪਿਆਰ ਉਨ੍ਹਾਂ ਪ੍ਰਤੀ ਸ਼ਰਧਾ ਨਹੀਂ ਬਲਕਿ ਇਸ ਦੇ ਜ਼ਰੀਏ ਵੋਟਾਂ ਦੇ ਗਣਿਤ ਨੂੰ ਠੀਕ ਕਰਨ ਦੀ ਕੋਸ਼ਿਸ਼ ਹੈ।
ਸ਼੍ਰੀਮਤੀ ਸ਼ੁਕਲਾ ਨੇ ਅੱਜ ਕਿਹਾ ਕਿ ਪਿਛਲੇ 10 ਸਾਲਾਂ ਤੋਂ ਵਾਜਪਾਈ ਜੀ ਸਿਆਸਤ ਵਿਚ ਨਹੀਂ ਸਨ ਪਰ ਉਨ੍ਹਾਂ ਦੇ ਸਵਰਗਵਾਸ ਹੋਣ ਦੀ ਖਬਰ ਨੇ ਆਮ ਦੇਸ਼ ਵਾਸੀਆਂ ਨਾਲ ਸਾਰੀਆਂ ਸਿਆਸੀ ਪਾਰਟੀਆਂ ਅਤੇ ਵਿਦੇਸ਼ੀ ਨੇਤਾਵਾਂ ਤਕ ਉਨ੍ਹਾਂ ਪ੍ਰਤੀ ਪੈਦਾ ਹੋਏ ਪਿਆਰ ਨੇ ਮੋਦੀ ਅਤੇ ਸ਼ਾਹ ਵਿਚ ਅਚਾਨਕ ਵਾਜਪਾਈ ਪ੍ਰਤੀ ਅਥਾਹ ਪ੍ਰੇਮ ਜਗਾ ਦਿੱਤਾ ਕਿ ਉਨ੍ਹਾਂ ਦੇ ਜ਼ਰੀਏ ਵੀ ਵੋਟਾਂ ਦੀ ਸਿਆਸਤ ਦਾ ਗਣਿਤ ਸਹੀ ਕੀਤਾ ਜਾ ਸਕਦਾ ਹੈ।