ਕੈਥਲਾ— ਕੈਥਲ ਦੀ ਜ਼ਿਲਾ ਅਦਾਲਤ ਨੇ ਨਾਬਾਲਗ ਭਤੀਜੀ ਨਾਲ ਜਬਰ-ਜ਼ਨਾਹ ਕਰਨ ਵਾਲੇ ਚਾਚੇ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜਬਰ-ਜ਼ਨਾਹ ਪੀੜਤ ਗਰਵਤੀ ਹੋ ਗਈ ਸੀ, ਜਿਸ ਦੇ ਕੇਸ ਦਰਜ ਹੋਣ ਦੇ ਤਿੰਨ ਮਹੀਨੇ ਬਾਅਦ ਹੀ ਬੱਚਾ ਵੀ ਪੈਦਾ ਹੋਇਆ। ਬੱਚੇ ਦਾ ਡੀ. ਐੱਨ. ਏ. ਦੋਸ਼ੀ ਨਾਲ ਮੇਲ ਖਾ ਗਿਆ ਸੀ। ਡੀ. ਐੱਨ. ਏ. ਰਿਪੋਰਟ ਆਉਣ ਤੋਂ ਬਾਅਦ ਪੁਲਸ ਨੇ ਕੋਰਟ ‘ਚ ਚਲਾਨ ਪੇਸ਼ ਕਰ ਦਿੱਤਾ ਸੀ। ਕੇਸ ਦੀ ਸੁਣਵਾਈ ਕਰਦੇ ਹੋਏ ਜੱਜ ਹੁਕਮ ਸਿੰਘ ਦੀ ਅਦਾਲਤ ਨੇ ਰੋਹੇੜਾ ਮਾਜਰਾ ਨਿਵਾਸੀ ਜੈ ਭਗਵਾਨ ਨੂੰ ਉਮਰਕੈਦ ਜੇਲ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਵੀ ਸਜ਼ਾ ਸੁਣਵਾਈ ਹੈ।
ਜ਼ਿਕਰਯੋਗ ਹੈ ਕਿ ਰਾਜੌਂਦ ਥਾਣਾ ਦੇ ਤਹਿਤ ਆਉਣ ਵਾਲੇ ਇਕ ਪਿੰਡ ਦੀ ਮਹਿਲਾ ਨੇ 26 ਜੁਲਾਈ, 2017 ਨੂੰ ਮਾਜਰਾ ਰੋਹੇੜਾ ਨਿਵਾਸੀ ਜੈ ਭਗਵਾਨ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਮਹਿਲਾ ਦਾ ਦੋਸ਼ ਸੀ ਕਿ ਜੈ ਭਗਵਾਨ ਨੇ ਉਸ ਦੀ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਦੋਸ਼ੀ ਨੇ ਕਿਸੇ ਨੂੰ ਦੱਸਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਭਤੀਜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਜੈ ਭਗਵਾਨ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ 2 ਬੇਟਿਆਂ ਦਾ ਪਿਤਾ ਹੈ। ਪੀੜਤ ਦੇ ਜਨਮੇ ਬੱਚੇ ਨੂੰ ਬਾਲ ਆਸ਼ਰਮ ਭੇਜ ਦਿੱਤਾ ਗਿਆ ਸੀ।