ਨਵੀਂ ਦਿੱਲੀ— ਦੇਰ ਰਾਤ ਤੋਂ ਹੀ ਦਿੱਲੀ-ਐਨ.ਸੀ.ਆਰ. ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋ ਰਹੀ ਹੈ।ਗੁਰੂਗ੍ਰਾਮ ਅਤੇ ਪੱਛਮੀ ਦਿੱਲੀ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਦੇ ਬਾਅਦਾ ਪਾਣੀ ਭਰ ਗਿਆ। ਲੋਕਾਂ ਨੂੰ ਟ੍ਰੈਫਿਕ ਜ਼ਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ ਸਕੂਲਾਂ ਅਤੇ ਦਫਤਰਾਂ ਲਈ ਨਿਕਲੇ ਲੋਕਾਂ ਨੂੰ ਬਾਰੀ ਬਾਰਿਸ਼ ਦੇ ਕਾਰਨ ਗੋਡਿਆਂ ਤੱਕ ਪਾਣੀ ‘ਚੋਂ ਨਿਕਲਣਾ ਪਿਆ। ਕਈ ਸਕੂਲਾਂ ਨੇ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਬੰਦ ਕਰ ਦਿੱਤੇ।
ਇਕ ਔਰਤ ਦੀ ਵੀ ਮੌਤ ਦੀ ਖਬਰ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ-ਐਨ.ਸੀ.ਆਰ. ਦੇ ਨਾਲ ਗੁਰੂਗ੍ਰਾਮ, ਮਾਨੇਸਰ, ਭਿਵਾਨੀ, ਝੱਜਰ, ਰੇਵਾੜੀ, ਮੇਰਠ, ਬਰੌਟ, ਬਾਗਪਤ ਅਤੇ ਸੋਨੀਪਤ ‘ਚ ਅਗਲੇ ਕੁਝ ਘੰਟਿਆਂ ‘ਚ ਹਨ੍ਹੇਰੀ ਤੂਫਾਨ ਦੇ ਇਲਾਵਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੁਰੂਗ੍ਰਾਮ ਅਤੇ ਪੱਛਮੀ ਦਿੱਲੀ ਦੀਆਂ ਸੁਸਾਇਟੀਆਂ ‘ਚ ਪਾਣੀ ਭਰ ਜਾਣ ਨਾਲ ਕਈ ਗੱਡੀਆਂ ਖਰਾਬ ਹੋਣ ਦੀ ਸ਼ਿਕਾਇਤ ਲੋਕ ਕਰ ਰਹੇ ਹਨ।