ਹਨੋਈ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਵੀਅਤਨਾਮ ਦੇ ਵਿਦੇਸ਼ ਮੰਤਰੀ ਪਾਮ ਬਿਨ ਮਿਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਹਾਂ ਦੇਸ਼ ਵਿਚਕਾਰ ਵਪਾਰ, ਨਿਵੇਸ਼, ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਹੋਈ। ਇੱਥੇ ਦੱਸ ਦਈਏ ਕਿ ਸਵਰਾਜ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਵੀਅਤਨਾਮ ਵਿਚ ਹੈ। ਇੱਥੋਂ ਉਹ ਕੰਬੋਡੀਆ ਜਾਵੇਗੀ।
ਸਵਰਾਜ ਆਸੀਆਨ ਦੇ ਇਨ੍ਹਾਂ ਦੋ ਪ੍ਰਮੁੱਖ ਦੇਸ਼ਾਂ ਨਾਲ ਭਾਰਤ ਦੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਲਿਹਾਜ ਨਾਲ 4 ਦਿਨ ਦੀ ਯਾਤਰਾ ‘ਤੇ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,”ਆਪਣੀ ਵਿਸਤ੍ਰਿਤ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਬਣਾਉਂਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਵੀਅਤਨਾਮ ਦੇ ਵਿਦੇਸ਼ ਮੰਤਰੀ ਪਾਮ ਬਿਨ ਮਿਨ ਨੇ ਵਫਦੀ ਪੱਧਰ ਦੀ ਗੱਲਬਾਤ ਕੀਤੀ, ਜਿੱਥੇ ਵਪਾਰ, ਨਿਵੇਸ਼, ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ ‘ਤੇ ਚਰਚਾ ਹੋਈ।” ਵੀਅਤਨਾਮ ਦੇ ਵਿਦੇਸ਼ ਮੰਤਰੀ ਨਾਲ ਸੁਸ਼ਮਾ ਨੇ ਸੰਯੁਕਤ ਕਸ਼ਿਸ਼ਨ ਦੀ 16ਵੀਂ ਬੈਠਕ ਦੀ ਸਹਿ ਪ੍ਰਧਾਨਗੀ ਵੀ ਕੀਤੀ।