ਸੋਇਆਬੀਨ ਪ੍ਰੋਟੀਨ ਦਾ ਸਭ ਤੋਂ ਚੰਗਾ ਸਰੋਤ ਮੰਨਿਆ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਸੋਇਆਬੀਨ ਦੀ ਦਾਲ ਖਾਣ ਨੂੰ ਕਹੋਗੇ ਤਾਂ ਉਹ ਨਾ ਖਾਣ ਲਈ ਕਈ ਤਰ੍ਹਾਂ ਦੀ ਬਹਾਨੇਬਾਜ਼ੀ ਕਰਨਗੇ ਅਤੇ ਜਦੋਂ ਤੁਸੀਂ ਉਨ੍ਹਾਂ ਨੂੰ ਸੋਇਆਬੀਨ ਦੀ ਦਾਲ ਨਾਲ ਬਣੇ ਸਨੈਕਸ ਦਿਓਗੇ ਤਾਂ ਉਹ ਖ਼ੁਸ਼ ਹੋ ਕੇ ਖਾ ਲੈਣਗੇ। ਇਸ ਹਫ਼ਤੇ ਅਸੀਂ ਤੁਹਾਨੂੰ ਸੋਇਆਬੀਨ ਚਾਟ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਜੋ ਸੁਆਦੀ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ।
ਸਮੱਗਰੀ
– ਸੋਇਆਬੀਨ ਦਾਲ (ਉਬਲੀ ਹੋਈ) 250 ਗ੍ਰਾਮ
– ਕਾਲੇ ਛੋਲੇ 100 ਗ੍ਰਾਮ
– ਪਿਆਜ਼ 75 ਗ੍ਰਾਮ
– ਟਮਾਟਰ 90 ਗ੍ਰਾਮ
– ਉਬਲੇ ਆਲੂ 100 ਗ੍ਰਾਮ
– ਕਾਲਾ ਨਮਕ 1 ਚੱਮਚ
– ਕਾਲੀ ਮਿਰਚ ਪਾਊਡਰ 1/2 ਚੱਮਚ
– ਨਿੰਬੂ ਦਾ ਰਸ ਦੇਢ (1.5) ਚੱਮਚ
ਬਣਾਉਣ ਦੀ ਵਿਧੀ
1. ਇੱਕ ਬਾਊਲ ‘ਚ 250 ਗ੍ਰਾਮ ਉਬਲੀ ਹੋਈ ਸੋਇਆਬੀਨ, ਦਾਲ, 100 ਗ੍ਰਾਮ ਉਬਲੇ ਕਾਲੇ ਛੋਲੇ, 75 ਗ੍ਰਾਮ ਪਿਆਜ਼, 90 ਗ੍ਰਾਮ ਟਮਾਟਰ, 100 ਗ੍ਰਾਮ ਉਬਲੇ ਹੋਏ ਆਲੂ, 1 ਚੱਮਚ ਕਾਲਾ ਨਮਕ, 1/2 ਚੱਮਚ ਕਾਲੀ ਮਿਰਚ, 1.5 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਤੁਹਾਡੀ ਚਟਪਟੀ ਸੋਇਆਬੀਨ ਚਾਟ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।