ਜਲੰਧਰ — ਇੰਪਰੂਵਮੈਂਟ ਟਰੱਸਟ ਜਲੰਧਰ ‘ਚ ਬੁੱਧਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਇਕ ਵਾਰ ਫਿਰ ਤੋਂ ਅਚਨਚੇਤ ਚੈਕਿੰਗ ਕੀਤੀ। ਟੀਮ ਨੇ ਰਿਸ਼ਵਤ ਲੈਂਦੇ ਫੜੇ ਗਏ ਸੀਨੀਅਰ ਅਸਿਸਟੈਂਟ ਮਹਿੰਦਰ ਪਾਲ ਦਾ ਸੀਲ ਦਫਤਰ ਖੋਲ੍ਹ ਕੇ ਕਈ ਫਾਈਲਾਂ ਚੈੱਕ ਕਰਕੇ ਆਪਣੇ ਕਬਜ਼ੇ ‘ਚ ਲੈ ਲਈਆਂ ਹਨ। ਇਸ ਦੌਰਾਨ ਟਰੱਸਟ ਦੇ ਹੋਰ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਟੀਮ ਨੇ ਮੰਗਲਵਾਰ ਨੂੰ ਟਰੈਪ ਲਗਾ ਕੇ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਅਸਿਸਟੈਂਟ ਮਹਿੰਦਰਪਾਲ ਨੂੰ 9 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿ੍ਰਫਤਾਰ ਕੀਤਾ ਸੀ। ਵਿਜੀਲੈਂਸ ਦੇ ਡੀ. ਐੱਸ. ਪੀ. ਸਤਪਾਲ ਚੌਧਰੀ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ‘ਚ ਈ. ਓ. ਸੁਰਿੰਦਰ ਕੁਮਾਰੀ ਦਾ ਨਾਂ ਵੀ ਆਇਆ ਹੈ। ਇਸ ਲਈ ਈ. ਓ. ਨਾਲ ਸਬੰਧਤ ਜਾਂਚ ਵੀ ਕਰ ਰਹੇ ਹਨ। ਫਿਲਹਾਲ ਅਜੇ ਹੋਰ ਮੁਲਾਜ਼ਮਾਂ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ।