ਸ਼੍ਰੀਨਗਰ— ਦੱਖਣੀ ਕਸ਼ਮੀਰ ‘ਚ ਮੰਗਲਵਾਰ ਨੂੰ ਮੁਲਤਵੀ ਕੀਤੀਆਂ ਗਈਆਂ ਟ੍ਰੇਨ ਸੇਵਾਵਾਂ ਬੁੱਧਵਾਰ ਨੂੰ ਫਿਰ ਤੋਂ ਚਾਲੂ ਕਰ ਦਿੱਤੀਆਂ ਗਈਆਂ। ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਅੱਤਵਾਦੀਆਂ ਖਿਲਾਫ ਸੋਮਵਾਰ ਨੂੰ ਵਿਆਪਕ ਤਲਾਸ਼ ਅਭਿਆਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਪਰਦਰਸ਼ਨ ਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਦੇ ਸੁਰੱਖਿਆ ਬਲਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ ਸਨ ਜਿਸ ਵਿਚ ਇਕ ਜਵਾਨ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੁਰੱਖਿਆ ਕਾਰਣਾਂ ਨਾਲ ਟ੍ਰੇਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਰੇਲਵੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮਿਲੇ ਤਾਜੇ ਮਸ਼ਵਿਰੇ ਤੋਂ ਬਾਅਦ ਦੱਖਣੀ ਕਸ਼ਮੀਰ ਵਿਚ ਸਾਰੀਆਂ ਟਰੇਨਾਂ ਦਾ ਉਪਰੇਸ਼ਨ ਮੁੜ ਚਾਲੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਕਸ਼ਮੀਰ ਦੇ ਬਡਗਾਮ ਸ਼੍ਰੀਨਗਰ ਤੋਂ ਦੱਖਣ ਕਸ਼ਮੀਰ ਦੇ ਵਿਚਕਾਰ ਕਾਜੀਗੁੰਡ ਅਤੇ ਜੰਮੂ ਖੇਤਰ ਦੇ ਬਨਿਹਾਲ ਵਿਚਕਾਰ ਸਾਰੀਆਂ ਟਰੇਨਾਂ ਨਿਰਧਾਰਤ ਸਮੇਂ ‘ਤੇ ਚੱਲਣਗੀਆਂ। ਇਸ ਰਸਤੇ ‘ਤੇ ਕਾਫੀ ਭੀੜ ਹੁੰਦੀ ਹੈ ਕਿਉਂਕਿ ਜੰਮੂ ਵੱਲ ਯਾਤਰਾ ਕਰਨ ਵਾਲੇ ਸਾਰੇ ਲੋਕ ਬਨਿਹਾਲ ਤੱਕ ਜਾਣਾ ਪਸੰਦ ਕਰਦੇ ਹਨ। ਉੱਤਰੀ ਕਸ਼ਮੀਰ ਵਿਚ ਪੂਰਵ ਨਿਰਧਾਰਤ ਸਮੇਂ ਦੇ ਹਿਸਾਬ ਨਾਲ ਸਾਰੀਆਂ ਟਰੇਨਾਂ ਚੱਲ ਰਹੀਆਂ ਹਨ। ਉਸ ਇਲਾਕੇ ਵਿਚ ਟ੍ਰੇਨ ਸੇਵਾਵਾਂ ਨੂੰ ਮੁਲਤਵੀ ਨਹੀਂ ਕੀਤਾ ਗਿਆ ਸੀ।