ਨੈਸ਼ਨਲ ਡੈਸਕ— ਭਾਰਤ ਅਤੇ ਫਰਾਂਸ ਦੇ ਵਿਚ ਰਾਫੇਲ ਲੜਾਕੂ ਜਹਾਜ਼ ਸੌਦੇ ‘ਤੇ ਰਾਜਨੀਤਕ ਵਿਵਾਦ ਵਧਦਾ ਹੀ ਜਾ ਰਿਹਾ ਹੈ ਹੁਣ ਇਹ ਮਾਮਲਾ ਸੁਪਰੀਮ ਕੋਰਟ ਤਕ ਵੀ ਪਹੁੰਚ ਗਿਆ ਹੈ। ਇਸ ਡੀਲ ਨੂੰ ਰੱਦ ਕਰਨ ਨੂੰ ਲੈ ਕੇ ਦਾਇਰ ਜਨਹਿੱਤ ਯਾਚਿਕਾ ‘ਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ। ਕੋਰਟ ਅਗਲੇ ਹਫਤੇ ਇਸ ‘ਤੇ ਸੁਣਵਾਈ ਕਰੇਗਾ।
ਐੱਮ.ਐੱਲ. ਸ਼ਰਮਾਂ ਦੀ ਯਾਚਿਕਾ ‘ਤੇ ਹੋਈ ਸੁਣਵਾਈ
ਜੱਜ ਦੀਪਕ ਮਿਸ਼ਰਾ, ਨਿਆਂ ਮੂਰਤੀ ਏ.ਐੱਮ. ਖਾਨਵਿਲਕਰ ਅਤੇ ਨਿਆਂਮੂਰਤੀ ਡੀ.ਵਾਈ. ਚੰਦਰਚੂਡ ਦੀ ਬੈਂਚ ਨੇ ਅਧਿਵਰਤਾ ਐੱਮ.ਐੱਲ, ਸ਼ਰਮਾ ਦੀ ਦਲੀਲ ‘ਤੇ ਗੌਰ ਕੀਤਾ ਕਿ ਉਨ੍ਹਾਂ ਦੀ ਅਰਜੀ ‘ਤੇ ਸੁਣਵਾਈ ਲਈ ਸੂਚੀਬੱਧ ਕੀਤੀ ਜਾਵੇ। ਸ਼ਰਮਾ ਨੇ ਆਪਣੇ ਅਰਜੀ ‘ਚ ਫਰਾਂਸ ਦੇ ਨਾਲ ਲੜਾਕੂ ਜਹਾਜ਼ ਸੌਦੇ ‘ਚ ਵਿਸੰਗਤੀਆਂ ਦਾ ਦੋਸ਼ ਲਗਾਇਆ ਹੈ। ਯਾਚਿਕਾ ‘ਚ ਕਿਹਾ ਗਿਆ ਹੈ ਕਿ ਇਸ ਡੀਲ ‘ਚ ਘੋਟਾਲਾ ਹੋਇਆ ਹੈ ਇਸ ਲਈ ਇਸ ਨੂੰ ਰੱਦ ਕਰ ਦਿੱਤਾ ਜਾਵੇ।
ਮੋਦੀ ਸਰਕਾਰ ਨੂੰ ਘੇਰਣ ‘ਚ ਜੁੱਟੀ ਕਾਂਗਰਸ
ਦੱਸ ਦੇਈਏ ਕਿ ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਨੂੰ ਘੇਰਣ ‘ਚ ਜੁੱਟੀ ਹੈ। ਕਾਂਗਰਸ ਦਾ ਦਾਅਵਾ ਹੈ ਕਿ ਯੂ.ਪੀ.ਏ. ਸਰਕਾਰ ਨੇ ਜਿਸ ਜਹਾਜ਼ ਦੀ ਡੀਲ ਕੀਤੀ ਸੀ ਉਸੇ ਜਹਾਜ਼ ਨੂੰ ਮੋਦੀ ਸਰਕਾਰ ਤਿੰਨ ਗੁਣਾ ਕੀਮਤ ‘ਤੇ ਖਰੀਦ ਰਹੀ ਹੈ। ਦੋਸ਼ ਹੈ ਕਿ ਇਸ ਨਵੀਂ ਡੀਲ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਤਕਨਾਲਾਜ਼ੀ ਦੇ ਟ੍ਰਾਂਸਫਰ ਦੀ ਗੱਲ ਨਹੀਂ ਹੋਈ ਹੈ। ਸਾਬਕਾ ਰੱਖਿਆ ਮੰਤਰੀ ਏ.ਕੇ. ਏਂਟਨੀ ਮੁਤਾਬਕ ਯੂ.ਪੀ.ਏ. ਸਰਕਾਰ ਦੀ ਡੀਲ ਮੁਤਾਬਕ, 126 ‘ਚੋਂ 18 ਏਅਰਕ੍ਰਾਫਟ ਹੀ ਫਰਾਂਸ ‘ਚ ਬਣਨੇ ਸੀ। ਬਾਕੀ ਸਾਰੇ ਐੱਚ.ਏ.ਐੱਲ. ਦੁਆਰਾ ਭਾਰਤ ‘ਚ ਬਣਨੇ ਸੀ।
ਰਾਹੁਲ ਗਾਂਧੀ ਨੇ ਲਗਾਏ ਗੰਭੀਰ ਦੋਸ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਸਭਾ ‘ਚ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ‘ਤੇ ਰਾਫੇਲ ਦੇਸ਼ ‘ਚ ਝੂਠ ਬੋਲਣ ਦਾ ਦੋਸ਼ ਲਗਾਇਆ ਸੀ। ਕਾਂਗਰਸ ਨੇ ਇਸ ਮੁੱਦੇ ‘ਤੇ ਦੇਸ਼ਭਰ ‘ਚ ਕਰੀਬ 100 ਤੋਂ ਜ਼ਿਆਦਾ ਪ੍ਰੈੱਸ ਕਾਨਫਰੰਸ ਕੀਤੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਵਲੋਂ ਕਾਰ ਕਮੇਟੀ ਦੇ ਨੇਤਾ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਬੈਠਕ ਵੀ ਕੀਤੀ ਜਿਸ ‘ਚ ਮੋਦੀ ਸਰਕਾਰ ਨੂੰ ਘੇਰਣ ਦਾ ਪਲਾਨ ਬਣਾਇਆ ਗਿਆ।