ਨੈਸ਼ਨਲ ਡੈਸਕ—ਅੰਡਰਵਰਲਡ ਡਾਨ ਦਾਊਦ ਇਬਰਾਹੀਮ ਅਤੇ ਉਸ ਦੇ ਸਹਿਯੋਗੀਆਂ ‘ਤੇ ਜਲਦ ਸ਼ਿਕੰਜਾ ਕੱਸ ਸਕਦਾ ਹੈ। ਦਾਊਦ ਦੇ ਖਿਲਾਫ ਸਖਤ ਕਾਰਵਾਈ ਕਰਨ ‘ਤੇ ਅਮਰੀਕਾ ਸਹਿਮਤ ਹੋ ਗਿਆ ਹੈ। ਵੀਰਵਾਰ ਨੂੰ ਭਾਰਤ ਅਤੇ ਅਮਰੀਕਾ ਦੇ ‘ਚ ਹੋਈ 2+2 ਵਾਰਤਾ ਦੌਰਾਨ ਯੂ.ਐੱਸ. ਨੇ ਡੀ.ਕੰਪਨੀ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਵਚਨਬੱਧਤਾ ਜਤਾਈ। ਦੋਵੇਂ ਧਿਰਾਂ ਦੇ ਵਲੋਂ ਤੋਂ ਜਾਰੀ ਸੰਯੁਕਤ ਬਿਆਨ ‘ਚ ਡੀ.ਕੰਪਨੀ ਅਤੇ ਉਸ ਦੇ ਸਹਿਯੋਗੀਆਂ ਵਰਗੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਕਾਰਵਾਈ ਨੂੰ ਮਜਬੂਤ ਕਰਨ ਦੇ ਲਈ 2017 ‘ਚ ਸ਼ੁਰੂ ਕੀਤੀ ਗਈ। ਦੋ-ਪੱਖੀ ਵਾਰਤਾ ਦਾ ਵੀ ਜ਼ਿਕਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਭਾਰਤੀ ਏਜੰਸੀਆਂ ਨੂੰ ਕਈ ਸਾਲਾਂ ਤੋਂ ਮੁੰਬਈ ਦੇ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਦੀ ਤਲਾਸ਼ ਹੈ। ਭਾਰਤ ਨੂੰ ਅਮਰੀਕਾ ਦਾ ਸਹਿਯੋਗ ਮਿਲਣ ਨਾਲ ਦਾਊਦ ਨੂੰ ਫੜਨ ‘ਚ ਕਾਮਯਾਬੀ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਦਾਊਦ ਕਈ ਸਾਲਾਂ ਤੋਂ ਪਾਕਿਸਤਾਨ ‘ਚ ਲੁਕਿਆ ਹੈ ਅਤੇ ਉੱਥੋਂ ਹੀ ਆਪਣਾ ਕਾਲਾ ਕਾਰੋਬਾਰ ਚਲਾ ਰਿਹਾ ਹੈ।
ਭਾਰਤ ਦੇ ਲਈ ਅੰਤਰ ਰਾਸ਼ਟਰੀ ਮੰਚਾਂ ‘ਤੇ ਦਾਊਦ ਖਿਲਾਫ ਜਾਣਕਾਰੀਆਂ ਸਾਂਝੀਆਂ ਕਰਨਾ ਸਭ ਤੋਂ ਵੱਡਾ ਚੁਣੌਤੀ ਪੂਰਨ ਸੀ, ਕਿਉਂਕਿ ਇਸ ਨਾਲ ਡੀ.ਕੰਪਨੀ ‘ਚ ਮੌਜੂਦ ਸੂਤਰਾਂ ਦੀ ਜਾਨ ਖਤਰੇ ‘ਚ ਪੈ ਸਕਦੀ ਹੈ। ਹਾਲਾਂਕਿ ਹੁਣ ਦੋ-ਪੱਖੀ ਪਲੇਟਫਾਰਮ ‘ਚ ਇਸ ਤਰ੍ਹਾਂ ਦੀ ਸਹਿਮਤੀ ਨਾਲ ਹੁਣ ਸਾਰੀਆਂ ਜਾਣਕਾਰੀਆਂ ਅਮਰੀਕਾ ਨੂੰ ਸਾਂਝੀਆਂ ਕੀਤੀਆਂ ਜਾ ਸਕਣਗੀਆਂ।
ਅਸਲ ‘ਚ ਦਾਊਦ ਅਤੇ ਉਸ ਦੇ ਸਾਥੀਆਂ ਦੀ ਬੇਹੱਦ ਸੰਪਤੀ ਅਮਰੀਕਾ ‘ਚ ਹੈ ਅਤੇ ਹੁਣ ਭਾਰਤ ਦੀ ਸੂਚਨਾ ‘ਤੇ ਕਾਰਵਾਈ ਦਾ ਰਸਤਾ ਸਾਫ ਹੋ ਗਿਆ ਹੈ। ਵੀਰਵਾਰ ਨੂੰ ਦੋਵਾਂ ਦੇਸ਼ਾਂ ਨੇ ਮਹੱਤਵਪੂਰਨ ‘ਕਾਮਕਾਸਾ ਸਮਝੌਤੇ’ ‘ਤੇ ਦਸਤਖਤ ਵੀ ਕੀਤੇ। ਇਸ ਦੇ ਇਲਾਵਾ ਦੋਵੇਂ ਦੇਸ਼ਾਂ ਦੇ ‘ਚ ਸਰਹੱਦ ਪਾਰ ਅੱਤਵਾਦ ਦੀ ਐੱਨ.ਐੱਸ.ਜੀ. ਦਾਅਵੇਦਾਰੀ ਅਤੇ ਐੱਚ.ਬੀ. ਵੀਜ਼ੇ ‘ਤੇ ਗੱਲ ਹੋਈ।
ਦੋਵੇਂ ਦੇਸ਼ਾਂ ‘ਚ ਹੋਈ 2+2 ਵਾਰਤਾ ਦੇ ਬਾਅਦ ਸਾਫ ਕਿਹਾ ਕਿ ਪਾਕਿਸਤਾਨ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਉਸ ਦੀ ਧਰਤੀ ਦਾ ਇਸਤੇਮਾਲ ਦੂਜੇ ਦੇਸ਼ਾਂ ‘ਤੇ ਅੱਤਵਾਦੀ ਹਮਲੇ ਦੇ ਲਈ ਨਾ ਹੋਵੇ। ਇਸ ਦੇ ਨਾਲ ਹੀ ਪਾਕਿਸਤਾਨ ਤੋਂ ਮੁੰਬਈ, ਪਠਾਨਕੋਟ ਸਮੇਤ ਦੂਜੇ ਵੱਡੇ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਵੀ ਕਹੀ।