ਕਾਨਪੁਰ– ਯੂ. ਪੀ. ’ਚ ਕਾਨਪੁਰ ਦਿਹਾਤ ਜ਼ਿਲੇ ਦੇ ਗਜਨੇਰ ਇਲਾਕੇ ’ਚ ਇਕ ਸਕੂਲ ਅਧਿਅਾਪਕ ਵਿਰੁੱਧ ਐੱਸ. ਸੀ./ਐੱਸ. ਟੀ. ਕਾਨੂੰਨ ਦੇ ਤਹਿਤ ਰਿਪੋਰਟ ਦਰਜ ਕਰਵਾਈ ਗਈ ਹੈ। ਐੱਸ. ਪੀ. ਦੇ ਹੁਕਮ ’ਤੇ ਲਿਖੀ ਗਈ ਰਿਪੋਰਟ ਵਿਚ ਦੋਸ਼ ਲਾਇਅਾ ਗਿਅਾ ਹੈ ਕਿ ਸਕੂਲ ਦੇ ਅਧਿਅਾਪਕ ਨੇ ਇਕ ਸਵਾਲ ਦਾ ਜਵਾਬ ਨਾ ਦੇਣ ’ਤੇ ਵਿਦਿਅਾਰਥੀ ਨੂੰ ਕੁੱਟਿਅਾ। ਇਸ ਨਾਲ ਉਸ ਦੀ ਕਮਰ ਦੇ ਨੇੜੇ ਫ੍ਰੈਕਚਰ ਹੋ ਗਿਅਾ। ਅਕਬਰਪੁਰ ਦੇ ਸੀ. ਓ. ਨੇ ਐੱਸ. ਪੀ. ਦੇ ਹੁਕਮ ’ਤੇ ਰਿਪੋਰਟ ਲਿਖਣ ਦੀ ਪੁਸ਼ਟੀ ਕੀਤੀ ਹੈ।
ਗਜਨੇਰ ਥਾਣੇ ਅਧੀਨ ਪੈਂਦੇ ਇਲਾਕੇ ਦੇ ਸੂਰਜਪੁਰ ਪਿੰਡ ’ਚ ਰਾਜਾ ਰਾਮ ਸਿੰਘ ਇੰਟਰ ਕਾਲਜ ਹੈ। ਹਰਦੇਪੁਰ ਪਿੰਡ ਦੇ ਨਰੇਸ਼ ਦਾ 7 ਸਾਲਾ ਲੜਕਾ ਅੰਸ਼ੂ ਇਥੇ ਪਹਿਲੀ ਜਮਾਤ ’ਚ ਪੜ੍ਹਦਾ ਹੈ। ਦੋਸ਼ ਹੈ ਕਿ 24 ਅਗਸਤ ਨੂੰ ਅਧਿਅਾਪਕ ਰਾਜ ਨਾਰਾਇਣ ਨੇ ਅੰਸ਼ੂ ਕੋਲੋਂ ਜਵਾਬ ਪੁੱਛਿਅਾ ਤੇ ਜਵਾਬ ਨਾ ਦੇਣ ’ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।