ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਸਾਮਾਨਪੁਰ ਪਿੰਡ ‘ਚ ਯਮੁਨਾ ਨਦੀ ਦੇ ਨੇੜੇ ਵਾਲੇ ਇਲਾਕੇ ‘ਚ ਇਕ ਪੌਦਾ ਲਗਾ ਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਵਿਚ ਉਨ੍ਹਾਂ ਨਾਲ ਹਜ਼ਾਰਾਂ ਲੋਕ ਸ਼ਾਮਲ ਹੋਏ। ਸਰਕਾਰ ਇਸ ਮੁਹਿੰਮ ਦੇ ਤਹਿਤ ਸ਼ਹਿਰ ਵਿਚ ਇਕ ਦਿਨ ‘ਚ 5 ਲੱਖ ਪੌਦੇ ਲਗਾਉਣਾ ਚਾਹੁੰਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਨਾਲ ਮੁਕਾਬਲਾ ਕਰਨ ਲਈ ਸਮੁੱਚੇ ਸ਼ਹਿਰ ਵਿਚ 600 ਥਾਵਾਂ ‘ਤੇ ਚਲਾਈ ਜਾ ਰਹੀ ਮੁਹਿੰਮ ਵਿਚ 1 ਲੱਖ ਵਿਦਿਆਰਥੀ ਅਤੇ ਨਾਗਰਿਕ ਹਿੱਸਾ ਲੈ ਰਹੇ ਹਨ। ਦਿੱਲੀ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਸਕੱਤਰ ਏ. ਕੇ. ਸਿੰਘ ਨੇ ਕਿਹਾ ਕਿ ਮੌਜੂਦਾ ਸਾਲ ‘ਚ 32.5 ਲੱਖ ਪੌਦੇ ਲਗਾਉਣ ਦਾ ਟੀਚਾ ਹੈ। ਹੁਣ ਤਕ ਲਗਭਗ 15 ਲੱਖ ਪੌਦੇ ਲਗਾਏ ਜਾ ਚੁੱਕੇ ਹਨ।