ਨਵੀਂ ਦਿੱਲੀ— ਸੀ.ਐੱਮ. ਮਨੋਹਰ ਲਾਲ ਖੱਟਰ ਨੇ ਵਿਧਾਨਸਭਾ ਸੈਸ਼ਨ ਦੇ ਅਖੀਰਲੇ ਦਿਨ ਬਿਜਲੀ ਕਟੌਤੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 200 ਯੂਨਿਟ ਤਕ ਹੁਣ ਸਿਰਫ 4 ਰੁਪਏ 50 ਪੈਸੇ ਦੀ ਦਰ ਦੀ ਬਜਾਏ 2 ਰੁਪਏ 50 ਪੈਸੇ ਨਾਲ ਬਿੱਲ ਲਿਆ ਜਾਵੇਗਾ।
ਜਿਸ ਦੇ ਚਲਦੇ ਲੋਕਾਂ ਦਾ ਹੁਣ ਪਹਿਲਾਂ ਦੀ ਬਜਾਏ ਅੱਧਾ ਬਿੱਲ ਰਹਿ ਜਾਵੇਗਾ। ਸੀ.ਐੱਮ ਨੇ ਕਿਹਾ ਹੈ ਕਿ ਅਸੀਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਬਿਜਲੀ ਦੇ ਦਾਮਾਂ ਨੂੰ ਨਹੀਂ ਵਧਣ ਦੇਵਾਂਗੇ। ਇਸ ਤੋਂ ਇਲਾਵਾ ਜੋ ਪਰਿਵਾਰ 50 ਯੂਨਿਟ ਤਕ ਖਰਚ ਕਰੇਗਾ ਉਸ ਤੋਂ ਸਿਰਫ 2 ਰੁਪਏ ਦੀ ਦਰ ਨਾਲ ਬਿਜਲੀ ਦੇ ਬਿੱਲ ਵਸੂਲੇ ਜਾਣਗੇ।