ਨਵੀਂ ਦਿੱਲੀ— ਪੂਰਬੀ-ਉੱਤਰੀ ਰੇਲਵੇ ਦੇ ਹੈੱਡਕੁਆਰਟਰ, ਗੋਰਖਪੁਰ ਦੇ ਰੇਲਵੇ ਸਟੇਸ਼ਨ ‘ਤੇ ਅੱਜ ਬੰਬ ਦੀ ਸੂਚਨਾ ਨਾਲ ਹਫੜਾ-ਦਫੜੀ ਮਚ ਗਈ। ਤੁਰੰਤ ਹੀ ਰੇਲਵੇ ਸੁਰੱਖਿਆ ਕਰਮੀਆ ਦੇ ਨਾਲ ਜੀ.ਆਰ.ਪੀ. ਅਤੇ ਜ਼ਿਲਾ ਪੁਲਸ ਐਕਟਿਵ ਮੋਡ ‘ਚ ਆ ਗਈ। ਇਸ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਤਲਾਸ਼ੀ ਲਈ ਗਈ।
ਗੋਰਖਪੁਰ ਰੇਲਵੇ ਸਟੇਸ਼ਨ ‘ਤੇ ਅੱਜ ਬੰਬ ਦੀ ਸੂਚਨ ‘ਤੇ ਇੱਥੇ ਅਧਿਕਾਰੀਆਂ ‘ਚ ਹਫੜਾ-ਦਫੜੀ ਮਚ ਗਈ। ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀਆਂ , ਜੀ.ਆਰ.ਪੀ., ਆਰ.ਪੀ.ਐੱਫ. ਜਵਾਨਾਂ ਤੋਂ ਰੇਲਵੇ ਸਟੇਸ਼ਨ ਦੇ ਪਲੈਟਫਾਰਮ,ਦਫਤਰ ਅਤੇ ਟਰੇਨਾਂ ਦੀ ਜਾਂਚ ਕਰਵਾਈ ਗਈ। ਸਵੇਰੇ ਸੂਚਨਾ ਤੋਂ ਬਾਅਦ ਇੱਥੇ ਅਚਾਨਕ ਚੈਕਿੰਗ ਕੀਤੀ ਗਈ
ਰੇਲਵੇ ਸੁਰੱਖਿਆ ਕਰਮੀਆਂ ਅਤੇ ਜੀ.ਆਰ.ਪੀ. ਨੇ ਸਟੇਸ਼ਨ ਦੀ ਜਾਂਚ-ਪੜਤਾਲ ਕੀਤੀ। ਉਥੋਂ ਕੋਈ ਬੰਬ ਜਾਂ ਸ਼ੱਕੀ ਵਸਤੂ ਤਾਂ ਨਹੀਂ ਮਿਲੀ ਪਰ ਸਾਵਧਾਨੀ ਵਰਤਦੇ ਹੋਏ ਸੁਰੱਖਿਆ ਕਰਮੀਆਂ ਨੇ ਸਟੇਸ਼ਨ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਚੱਪੇ-ਚੱਪੇ ‘ਤੇ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਸਵੇਰੇ ਕਰੀਬ ਛੇ ਵਜੇ ਕਾਮਰਸ ਵਿਭਾਗ ਦੇ ਕੰਟਰੋਲ ‘ਚ ਤਾਇਨਾਤ ਰੇਲਕਰਮੀ ਦੇ ਕੋਲ ਮੋਬਾਇਲ ਤੋਂ ਕਿਸੇ ਰਾਕੇਸ਼ ਨਾਂ ਦੇ ਵਿਅਕਤੀ ਨੇ ਫੋਨ ਕੀਤਾ। ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ‘ਤੇ ਪੁਲ ਦੇ ਥੱਲੇ ਬੰਬ ਰੱਖਿਆ ਹੋਇਆ ਹੈ। ਸੂਚਨਾ ਮਿਲਣ ‘ਤੇ ਰੇਲ ਕਰਮਚਾਰੀਆਂ ਦੇ ਕੰਨ ਖੜੇ ਹੋ ਗਏ। ਉਸ ਨੇ ਆਨਨ-ਫਾਨਨ ਇਸ ਦੀ ਜਾਣਕਾਰੀ ਕੰਟਰੋਲ ਅਧਿਕਾਰੀਆਂ ਨੂੰ ਦਿੱਤੀ। ਕੁਝ ਦੇਰ ‘ਚ ਰੇਲਵੇ ਸੁਰੱਖਿਆ ਕਰਮੀਆਂ ਅਤੇ ਜੀ.ਆਰ.ਪੀ. ਕੰਟਰੋਲ ਤਕ ਇਹ ਸੂਚਨਾ ਪਹੁੰਚ ਗਈ। ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਦੀਆਂ ਟੀਮਾਂ ਸਾਵਧਾਨ ਹੋ ਗਈਆਂ। ਜਾਂਚ ਪੜਤਾਲ ਲਈ ਸਟੇਸ਼ਨ ‘ਤੇ ਬੰਬ ਡਿਸਪੋਜ਼ਲ ਦਸਤਾ ਅਤੇ ਡਾਗ ਸਕਵਾਡ ਬੁਲਾ ਲਏ ਗਏ।
ਰੇਲਵੇ ਸਟੇਸ਼ਨ ਸਥਿਤ ਆਰ.ਪੀ.ਐੱਫ.ਪੋਸਟ ਦੇ ਪ੍ਰਭਾਰੀ ਰਣਜੀਤ ਯਾਦਵ ਦੀ ਦੇਖ-ਰੇਖ ‘ਚ ਸਾਰੇ ਫੁੱਟ ਓਵਰ ਬ੍ਰਿਜ, ਪਲੈਟਫਾਰਮ, ਵੇਟਿੰਗ ਹਾਲ, ਏਸੀ ਲਾਊਂਜ,ਟਿਕਟ ਦਫਤਰ, ਪਾਰਸਲ ਘਰ ਪੁੱਛ-ਗਿੱਛ ਕਾਂਊਂਟਰ, ਯਾਤਰੀਆਂ ਦੇ ਸਾਮਾਨ ਆਦਿ ਦੀ ਜਾਂਚ ਕਰ ਤਲਾਸ਼ੀ ਲਈ ਗਈ ਪਰ ਕੋਈ ਵੀ ਸੰਦਿਗਧ ਸਾਮਾਨ ਨਹੀਂ ਮਿਲਿਆ। ਇਸ ਮੌਕੇ ਐੱਸ.ਪੀ.ਰੇਲਵੇ ਪੁਸ਼ਪਾਅੰਜਲੀ ਦੇਵੀ ਵੀ ਜੀ.ਆਰ.ਪੀ.ਟੀਮ ਨਾਲ ਪਹੁੰਚ ਗਈ। ਸੁਰੱਖਿਆ ਕਰਮੀਆਂ ਦੇ ਇਲਾਵਾ ਹੋਰ ਸੰਬੰਧਿਤ ਰੇਲਵੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਸਟੇਸ਼ਨ ‘ਤੇ ਸਾਵਧਾਨੀ ਵਰਤੀ ਜਾ ਰਹੀ ਹੈ। ਫੋਨ ਕਰਨ ਵਾਲੇ ਵਿਅਕਤੀ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਫੋਨ ਨੰਬਰ ਦੀ ਕਾਲ ਡਿਟੇਲ ਵੀ ਕੱਢਵਾਈ ਜਾ ਰਹੀ ਹੈ।